ਜੋਹਾਨਸਬਰਗ - ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਬਯੁਰਨ ਹੇਂਡਿ੍ਰਕਸ ਅਤੇ ਬੱਲੇਬਾਜ਼ ਕੀਗਨ ਪੀਟਰਸਨ ਨੂੰ ਸ਼੍ਰੀਲੰਕਾ ਦੌਰੇ ਲਈ ਟੈਸਟ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਦੱਖਣੀ ਅਫਰੀਕਾ ਟੀਮ ’ਚ 2 ਮੈਂਬਰ ਪਿਛਲੇ ਹਫਤੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਕ੍ਰਿਕਟ ਦੱਖਣੀ ਅਫਰੀਕਾ ਨੇ ਹਾਲਾਂਕਿ ਪਾਜ਼ੇਟਿਵ ਖਿਡਾਰੀਆਂ ਦੇ ਨਾਂ ਜ਼ਾਹਰ ਨਹੀਂ ਕੀਤੇ ਸਨ। ਟੀਮ ਦੇ ਹੋਰ 17 ਮੈਂਬਰਾਂ ਦੇ ਟੈਸਟ ਨੈਗੇਟਿਵ ਆਏ ਸਨ। ਜੈਵਿਕ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਦੱਖਣੀ ਅਫਰੀਕਾ ਕਿਸੇ ਹੋਰ ਖਿਡਾਰੀ ਨੂੰ ਟੈਸਟ ਟੀਮ ’ਚ ਸ਼ਾਮਲ ਨਹੀਂ ਕਰੇਗਾ। ਦੱਖਣੀ ਅਫਰੀਕਾ ਦੀ ਟੀਮ ਤਿੰਨ ਦੌਰ ਦੀ ਟੈਸਟਿੰਗ ਤੋਂ ਬਾਅਦ ਬੁੱਧਵਾਰ ਤੋਂ ਟ੍ਰੇਨਿੰਗ ਸ਼ੁਰੂ ਕੀਤੀ ਤੇ ਖਿਡਾਰੀਆਂ ਨੂੰ ਹੋਟਲ ਦੇ ਕਮਰੇ ’ਚ ਨਹੀਂ ਰਹਿਣਾ ਹੋਵੇਗਾ। ਦੱਖਣੀ ਅਫਰੀਕਾ ਅਤੇ ਇੰਗਲੈਂਡ ਦੇ ਵਿਚਾਲੇ ਸੀਰੀਜ਼ ’ਚ ਵੀ ਕੋਰੋਨਾ ਦਾ ਅਸਰ ਪਿਆ ਸੀ। ਇੰਗਲੈਂਡ ਟੀਮ ਜਿਸ ਹੋਟਲ ’ਚ ਰੁਕੀ ਸੀ ਉਸਦੇ 2 ਸਟਾਫ ਕੋਰੋਨਾ ਪਾਜ਼ੇਟਿਵ ਸਨ, ਜਿਸ ਤੋਂ ਬਾਅਦ ਵਨ ਡੇ ਸੀਰੀਜ਼ ਨੂੰ ਮੁਲਤਵੀ ਕਰ ਦਿੱਤਾ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਦੀ ਬੀਬੀਆਂ ਦੇ ਫੁੱਟਬਾਲ ’ਚ ਕੋਰੋਨਾ ਵਾਇਰਸ ਦੇ 32 ਪਾਜ਼ੇਟਿਵ ਮਾਮਲੇ
NEXT STORY