ਸਾਊਥੈਂਪਟਨ- ਰੀਜਾ ਹੈਂਡ੍ਰਿਕਸ ਤੇ ਏਡੇਨ ਮਾਰਕਰਾਮ ਦੇ ਅਰਧ ਸੈਂਕੜਿਆਂ ਤੇ ਸਪਿਨਰ ਤਬਰੇਜ਼ ਸ਼ਮਸੀ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਤੀਜੇ ਤੇ ਆਖ਼ਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇੰਗਲੈਂਡ ’ਤੇ 90 ਦੌੜਾਂ ਦੀ ਵੱਡੀ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ।
ਦੱਖਣੀ ਅਫਰੀਕਾ ਨੇ ਇੰਗਲੈਂਡ ਦੇ ਸਾਹਮਣੇ 192 ਦੌੜਾਂ ਦਾ ਟੀਚਾ ਰੱਖਿਆ ਪਰ ਉਸ ਦੀ ਟੀਮ 16.4 ਓਵਰਾਂ ਵਿਚ ਸਿਰਫ਼ 101 ਦੌਦਾਂ ’ਤੇ ਆਊਟ ਹੋ ਗਈ। ਇਹ ਉਸ ਦੀ ਇਸ ਫਾਰਮੈਟ ਵਿਚ ਸਭ ਤੋਂ ਵੱਡੀਆਂ ਹਾਰਾਂ ਵਿਚੋਂ ਇਕ ਹੈ। ਤਬਰੇਜ਼ ਸ਼ਮਸੀ ਨੇ 24 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਦਕਿ ਉਨ੍ਹਾਂ ਦੇ ਸਾਥੀ ਸਪਿਨਰ ਕੇਸ਼ਵ ਮਹਾਰਾਜ ਨੇ 21 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਵੱਲੋਂ ਜਾਨੀ ਬੇਅਰਸਟੋ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਪੰਜ ਵਿਕਟਾਂ ’ਤੇ 191 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਉਸ ਵੱਲੋਂ ਹੈਂਡ੍ਰਿਕਸ ਨੇ 70 ਤੇ ਮਾਰਕਰਾਮ ਨੇ ਅਜੇਤੂ 41 ਦੌੜਾਂ ਬਣਾਈਆਂ। ਇੰਗਲੈਂਡ ਲਈ ਡੇਵਿਡ ਵਿਲੀ ਨੇ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਪੰਜਾਬ ਸਰਕਾਰ ਵੱਲੋਂ ਵੇਟਲਿਫਟਰ ਹਰਜਿੰਦਰ ਕੌਰ ਨੂੰ 40 ਲੱਖ ਦੇ ਨਕਦ ਇਨਾਮ ਦਾ ਐਲਾਨ
NEXT STORY