ਸਿਡਨੀ : 2 ਵਾਰ ਦੀ ਵਿੰਬਲਡਨ ਚੈਂਪੀਅਨ ਪੈਟ੍ਰਾ ਕਵੀਤੋਵਾ ਨੇ ਮੰਗਲਵਾਰ ਨੂੰ ਚੰਗੀ ਲੈਅ ਜਾਰੀ ਰੱਖਦਿਆਂ ਆਇਰਨਾ ਸਬਾਲੇਂਕਾ ਨੂੰ ਹਰਾ ਕੇ ਯੂ. ਐੱਸ. ਓਪਨ ਦੀ ਹਾਰ ਦਾ ਬਦਲਾ ਲੈਣ ਦੇ ਨਾਲ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ ਹੈ ਪਰ ਆਸਟਰੇਲੀਆਈ ਓਪਨ ਤੋਂ ਇਕ ਹਫਤੇ ਪਹਿਲਾਂ ਇਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਫ੍ਰੈਂਚ ਓਪਨ ਵਿਚ 2017 ਦੀ ਚੈਂਪੀਅਨ ਯੇਲੇਨਾ ਓਸਟਾਪੇਂਕੋ ਆਸਟਰੇਲੀਆ ਦੇ ਐਸ਼ ਬਾਰਟੀ ਤੋਂ ਹਾਰ ਕੇ ਬਾਹਰ ਹੋਣਾ ਪਿਆ। ਕਵੀਤੋਵਾ ਨੇ ਬੇਲਾਰੂਸ ਦੀ ਸਬਾਲੇਂਕਾ ਨੂੰ 6-1, 7-5 ਨਾਲ ਜਦਕਿ ਬਾਰਟੀ ਨੇ ਰੋਮਾਂਨੀਆ ਓਸਟਾਪੇਂਕੋ ਨੂੰ 6-3, 6-3 ਨਾਲ ਹਰਾਇਆ। ਇਕ ਹੋਰ ਮੈਚ ਵਿਚ ਗਾਰਬਾਈਨ ਮੁਗੁਰੂਜਾ ਨੇ ਹਮਵਤਨ ਸਪੇਨਿਸ਼ ਖਿਡਾਰੀ ਕਾਰਲਾ ਸੁਆਰੇਜ ਨਵਾਰੋ ਨੂੰ 6-3, 6-4 ਨਾਲ ਹਰਾਇਆ। ਪੁਰਸ਼ ਵਰਗ ਵਿਚ ਆਸਟਰੇਲੀਆ ਕਿਸ਼ੋਰ ਐਲੈਕਸ ਡਿ ਮਿਨੌਰ ਨੇ ਡੁਸਾਨ ਲਾਜੋਵਿਚ ਨੂੰ 6-4, 6-3 ਤੋਂ ਹਰਾ ਕੇ ਆਸਟਰੇਲੀਆ ਓਪਨ ਦੀ ਆਪਣੀ ਚੰਗੀ ਤਿਆਰੀਆਂ ਨੂੰ ਜਾਰੀ ਰੱਖਿਆ। ਅਮਰੀਕਾ ਦੇ ਸੈਮ ਕਵੇਰੀ ਅਤੇ ਰੀਲੀ ਓਪੇਲਕਾ ਵੀ ਅਗਲੇ ਦੌਰ ਵਿਚ ਪਹੁੰਚ ਗਏ ਹਨ।
ਬੁਮਰਾਹ ਆਸਟਰੇਲੀਆ ਤੇ ਨਿਊਜ਼ੀਲੈਂਡ ਦੌਰੇ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲੀ ਜਗ੍ਹਾ
NEXT STORY