ਨਵੀਂ ਦਿੱਲੀ— ਯੁਵਰਾਜ ਸਿੰਘ ਦੇ ਵਨਡੇ 'ਚ 300ਵੇਂ ਮੈਚ ਦੇ ਪੂਰੇ ਹੋਣ ਦੇ ਨਾਲ ਹੀ ਉਹ ਭਾਰਤ ਦੇ 5ਵੇਂ ਅਤੇ ਦੁਨੀਆ ਦੇ 19ਵੇਂ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਵੱਲੋਂ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਮੁਹੰਮਦ ਅਜ਼ਹਰੂਦੀਨ ਨੇ ਇਹ ਰਿਕਾਰਡ ਆਪਣੇ ਨਾਂ ਕੀਤੇ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਸਾਥੀ ਖਿਡਾਰੀਆਂ ਸਮੇਤ ਸਾਰੇ ਲੋਕਾਂ ਨੇ ਵਧਾਈ ਦਿੱਤੀ। ਪਰ ਜਿਸ ਨਾਂ ਦਾ ਸਭ ਇੰਤਜ਼ਾਰ ਕਰ ਰਹੇ ਹਨ ਉਹ ਸੀ ਸਚਿਨ ਤੇਂਦੁਲਕਰ ਦਾ, ਜਿਨ੍ਹਾਂ ਨੇ ਭਾਰਤ ਅਤੇ ਬੰਗਲਾਦੇਸ਼ ਦੇ ਮੁਕਾਬਲੇ 'ਤੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਸੰਦੇਸ਼ ਲਿਖਿਆ ਜਿਸ ਨਾਲ ਯੁਵੀ ਦੀ ਸਚਿਨ ਦੇ ਲਈ ਅਹਿਮੀਅਤ ਸਾਫ ਜ਼ਾਹਰ ਹੈ।
ਸਚਿਨ ਨੇ ਆਪਣੀ ਇਸ ਪੋਸਟ 'ਚ ਲਿਖਿਆ ਹੈ ਕਿ ਯੁਵਰਾਜ ਦਾ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਕੇ ਟੀਮ 'ਚ ਵਾਪਸ ਆਉਣਾ ਸ਼ਾਨਦਾਰ ਹੈ, 300 ਮੈਚ ਪੂਰੇ ਕਰਨ ਦੇ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਜਿਨ੍ਹਾਂ ਰੁਕਾਵਟਾਂ ਦਾ ਸਾਹਮਣਾ ਕੀਤਾ ਹੈ ਉਸ ਨੂੰ ਸੋਚ ਕੇ ਮੈਂ ਅੱਜ ਵੀ ਭਾਵੁਕ ਹੋ ਜਾਂਦਾ ਹੈ। ਉਨ੍ਹਾਂ ਦਾ ਕਰੀਅਰ ਉਤਰਾਅ-ਚੜ੍ਹਾਅ ਵਾਲਾ ਰਿਹਾ ਪਰ ਉਨ੍ਹਾਂ ਨੇ ਕਦੀ ਹਾਰ ਨਾ ਮੰਨਣ ਦਾ ਜਜ਼ਬਾ ਦਿਖਾਇਆ ਹੈ। ਮੈਨੂੰ ਯਕੀਨ ਹੈ ਕਿ ਉਹ ਅੱਗੇ ਵੀ ਆਪਣੇ ਵਿਰੋਧੀਆਂ ਦਾ ਇਸੇ ਤਰ੍ਹਾਂ ਸਾਹਮਣਾ ਕਰਨਗੇ ਅਤੇ ਟੀਮ ਲਈ ਨਵੀਆਂ ਉਪਲਬਧੀਆਂ ਹਾਸਲ ਕਰਨਗੇ।
ਫਾਈਨਲ ਤੋਂ ਪਹਿਲਾ ਦ੍ਰਵਿੜ ਨੇ ਵਿਰਾਟ ਨੂੰ ਦਿੱਤੀ ਇਹ ਮਹੱਤਵਪੂਰਣ ਸਲਾਹ
NEXT STORY