ਨਵੀਂ ਦਿੱਲੀ (ਭਾਸ਼ਾ)– ਸਾਬਕਾ ਕਪਤਾਨ ਤੇ ਕ੍ਰਿਕਟ ਇਤਿਹਾਸ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਚੇਤੇਸ਼ਵਰ ਪੁਜਾਰਾ ਦੀ ਬੱਲੇਬਾਜ਼ੀ ਸ਼ੈਲੀ ਭਾਰਤੀ ਟੀਮ ਦੀ ਸਫ਼ਲਤਾ ਦਾ ਅਟੁੱਟ ਅੰਗ ਹੈ ਅਤੇ ਉਸਦੀ ਆਲੋਚਨਾ ਅਜਿਹੇ ਲੋਕ ਕਰਦੇ ਹਨ, ਜਿਨ੍ਹਾਂ ਨੇ ਉਸ ਦੀ ਤਰ੍ਹਾਂ ਦੇਸ਼ ਲਈ ਉਪਲੱਬਧੀਆਂ ਹਾਸਲ ਨਹੀਂ ਕੀਤੀਆਂ ਹਨ।
ਆਸਟਰੇਲੀਆ ਵਿਚ ਸ਼ਾਨਦਾਰ ਕੋਸ਼ਿਸ਼ ਦੇ ਬਾਵਜੂਦ ਪੁਜਾਰਾ ਨੂੰ ਅਕਸਰ ਇਨ੍ਹਾਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਸਕੋਰ ਬੋਰਡ ਨੂੰ ਚਲਾਈ ਰੱਖਣ ਲਈ ਉਹ ਜਜ਼ਬਾ ਨਹੀਂ ਦਿਖਾਉਂਦਾ ਹੈ। ਤੇਂਦੁਲਕਰ ਨੇ ਕਿਹਾ ਕਿ ਪੁਜਾਰਾ ਨੂੰ ਲੈ ਕੇ ਇਹ ਦ੍ਰਿਸ਼ਟੀਕੋਣ ਗਲਤ ਹੈ।
ਤੇਂਦੁਲਕਰ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਚੇਤੇਸ਼ਵਰ ਪੁਜਾਰਾ ਨੇ ਭਾਰਤ ਲਈ ਜੋ ਹਾਸਲ ਕੀਤਾ ਹੈ, ਉਸ ਦੀ ਸਾਨੂੰ ਸ਼ਲਾਘਾ ਕਰਨੀ ਚਾਹੀਦੀ ਹੈ। ਇਹ ਹਮੇਸ਼ਾ ਸਟ੍ਰਾਈਕ ਰੇਟ ਦੇ ਬਾਰੇ ਵਿਚ ਨਹੀਂ ਹੁੰਦੀ। ਟੈਸਟ ਕ੍ਰਿਕਟ ਵਿਚ ਤੁਹਾਨੂੰ ਆਪਣੀ ਟੀਮ ਵਿਚ ਫਿੱਟ ਹੋਣ ਲਈ ਵੱਖਰੇ ਤਰ੍ਹਾਂ ਦੀ ਯੋਜਨਾ ਅਤੇ ਵੱਖ-ਵੱਖ ਤਰ੍ਹਾਂ ਦੇ ਖਿਡਾਰੀਆਂ ਦੀ ਲੋੜ ਹੁੰਦੀ ਹੈ।’’
ਯੂਰੋ ਕੱਪ : ਸਪੇਨ ਤੇ ਸਵੀਡਨ ਦਰਮਿਆਨ ਮੈਚ ਰਿਹਾ ਗੋਲਰਹਿਤ ਡਰਾਅ
NEXT STORY