ਨਵੀਂ ਦਿੱਲੀ— 15 ਅਗਸਤ 1947 ਨੂੰ ਭਾਰਤ ਨੇ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜ਼ਜੀਰਾਂ ਨੂੰ ਤੋੜਿਆ ਸੀ। ਇਸ ਬੁੱਧਵਾਰ ਦੇਸ਼ ਆਜ਼ਾਦੀ ਦੀ 72ਵੀਂ ਵ੍ਰਹੇਗੰਢ ਮਨਾਉਣ ਨੂੰ ਤਿਆਰ ਹੈ। ਇੰਨੇ ਸਾਲਾਂ 'ਚ ਦੇਸ਼ ਨੇ ਕਈ ਖੇਤਰਾਂ 'ਚ ਤਿਰੰਗਾ ਲਹਿਰਾਇਆ। ਖੇਡ ਦਾ ਮੈਦਾਨ ਵੀ ਇਸ ਤੋਂ ਵਾਂਝਾ ਨਹੀਂ ਹੈ। ਕਈ ਮੌਕਿਆਂ 'ਤੇ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਇਨ੍ਹਾਂ 'ਚੋਂ ਕੁਝ ਖਿਡਾਰੀਆਂ ਨੂੰ ਕ੍ਰਿਕਟ 'ਚ ਆਪਣੇ ਯੋਗਦਾਨ ਲਈ ਸਰਕਾਰੀ ਨੌਕਰੀ ਵੀ ਦਿੱਤੀ ਗਈ ਹੈ।
ਕੁਝ ਕ੍ਰਿਕਟਰ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਕੰਮ ਕਰਦੇ ਹਨ ਤਾਂ ਕਈ ਦੇਸ਼ ਦੀ ਸੈਨਾ 'ਚ ਸੇਵਾਵਾਂ ਦਿੰਦੇ ਹਨ...
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਜਦੋਂ ਤੱਕ ਕ੍ਰਿਕਟ ਖੇਡਿਆ ਇਸ ਖੇਡ ਦਾ ਹਰ ਵੱਡਾ ਰਿਕਾਰਡ ਆਪਣੇ ਨਾਮ ਕਰਨ 'ਚ ਕਾਮਯਾਬ ਰਹੇ। ਉਹ ਰਾਜ ਸਭਾ ਦੇ ਵੀ ਮਨੋਨਿਤ ਮੈਂਬਰ ਹਨ ਤਾਂ ਸਾਲ 2010 'ਚ ਉਨ੍ਹਾਂ ਨੂੰ ਇੰਡੀਅਨ ਏਅਰਫੋਰਸ ਦਾ ਕੈਪਟਨ ਵੀ ਬਣਾਇਆ ਗਿਆ ਸੀ।

ਸਾਲ 1983 'ਚ ਭਾਰਤ ਨੂੰ ਪਹਿਲਾਂ ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਕਪਤਾਨ ਕਪਿਲ ਦੇਵ ਦੀ ਗਿਣਤੀ ਕ੍ਰਿਕਟ ਦੇ ਮਹਾਨ ਆਲਰਾਊਂਡਰਾਂ 'ਚ ਕੀਤੀ ਜਾਂਦੀ ਹੈ। ਸਾਲ 2008 'ਚ ਕਪਿਲ ਦੇਵ ਨੂੰ ਭਾਰਤੀ ਸੇਨਾ 'ਚ ਲੈਫਟੀਨੈਂਟ ਕਰਨਲ ਦੀ ਜ਼ਿੰਮੇਦਾਰੀ ਦਿੱਤੀ ਗਈ।

ਭਾਰਤੀ ਕ੍ਰਿਕਟ ਇਤਿਹਾਸ ਦੇ ਸਫਲ ਕਪਤਾਨ ਅਤੇ ਆਪਣੀ ਅਗਵਾਈ 'ਚ ਟੀਮ ਨੂੰ 2011 ਵਿਸ਼ਵ ਕੱਪ ਜਿਤਾਉਣ ਵਾਲੇ ਧੋਨੀ ਦਾ ਸੈਨਾ ਪ੍ਰੇਮ ਕਿਸੇ ਨੂੰ ਲੁਕਿਆ ਨਹੀਂ ਹੈ। ਉਹ ਬਚਪਨ ਤੋਂ ਹੀ ਅਰਮੀ ਅਫਸਰ ਬਣਨਾ ਚਾਹੁੰਦੇ ਸਨ। ਆਖਿਰਕਾਰ 2015 'ਚ ਉਨ੍ਹਾਂ ਦਾ ਇਹ ਸੁਪਨਾ ਉਦੋਂ ਪੂਰਾ ਹੋਇਆ ਜਦੋਂ ਭਾਰਤੀ ਸੈਨਾ ਨੇ ਮਾਹੀ ਨੂੰ ਲੈਫਟੀਨੈਂਟ ਕਰਨਲ ਬਣਾਇਆ। ਧੋਨੀ ਅਕਸਰ ਭਾਰਤੀ ਸੈਨਾ ਦੇ ਨੌਜਵਾਨਾਂ ਨੂੰ ਮਿਲਦੇ ਰਹਿੰਦੇ ਹਨ।

ਸੈਨਾ ਦੇ ਇਲਾਵਾ ਕਈ ਕ੍ਰਿਕਟਰ ਪੁਲਸ ਬਲ 'ਚ ਵੀ ਤੈਨਾਤ ਹਨ। ਭਾਰਤ ਦੇ ਸਫਲ ਗੇਂਦਬਾਜ਼ਾਂ 'ਚੋਂ ਇਕ ਅਤੇ 2011 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਹਰਭਜਨ ਸਿੰਘ ਉਨ੍ਹਾਂ 'ਚੋਂ ਇਕ ਹੈ।

ਹਰਭਜਨ ਸਿੰਘ ਨੂੰ ਪੰਜਾਬ ਪੁਲਸ 'ਚ ਡੀ.ਐੱਸ.ਪੀ. ਦਾ ਅਹੁਦਾ ਦਿੱਤਾ ਗਿਆ ਹੈ। 2007 ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਾਕਿਸਤਾਨ ਦੇ ਖਿਲਾਫ ਆਖਰੀ ਓਵਰ ਸੁੱਟ ਕੇ ਟੀਮ ਇੰਡੀਆ ਨੂੰ ਚੈਂਪੀਅਨ ਬਣਾਉਣ ਵਾਲੇ ਜੋਗਿੰਦਰ ਸ਼ਰਮਾ ਵਰਤਮਾਨ ਸਮੇਂ 'ਚ ਹਰਿਆਣਾ ਪੁਲਸ 'ਚ ਡੀ.ਸੀ.ਪੀ. ਹੈ।

ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਨਹੀਂ ਹੋਣਗੇ ਕਪਿਲ ਦੇਵ
NEXT STORY