ਲੰਡਨ- ਮਾਨਚੈਸਟਰ ਯੂਨਾਈਟਿਡ ਨੇ ਲਓਨ ਨੂੰ ਹਰਾ ਕੇ ਯੂਰੋਪਾ ਲੀਗ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਵੀਰਵਾਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ ’ਚ ਮਾਨਚੈਸਟਰ ਯੂਨਾਈਟਿਡ ਨੇ ਲਓਨ ਨੂੰ 5-4 ਨਾਲ ਹਰਾਇਆ। ਮਾਨਚੈਸਟਰ ਨੇ 4-2 ਨਾਲ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਲਓਨ ’ਤੇ ਜਿੱਤ ਦਰਜ ਕੀਤੀ। ਮੈਚ ਦੇ ਸ਼ੁਰੂ ’ਚ ਰੁਬੇਨ ਓਮੋਰਿਮ ਦੀ ਟੀਮ ਲਓਨ ਖਿਲਾਫ 2-0 ਨਾਲ ਅੱਗੇ ਚੱਲ ਰਹੀ ਸੀ।
ਇਸ ਤੋਂ ਬਾਅਦ ਲਓਨ ਨੇ 2 ਗੋਲ ਦਾਗ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਲਓਨ ਨੇ ਵਾਧੂ ਸਮੇਂ ’ਚ 2 ਗੋਲ ਕਰ ਕੇ ਸਕੋਰ 4-2 ਕਰ ਕੇ ਬੜ੍ਹਤ ਬਣਾ ਲਈ। ਸਿਰਫ 7 ਮਿੰਟ ਦੇ ਫਰਕ ’ਚ ਯੂਨਾਈਟਿਡ ਨੇ 3 ਗੋਲ ਕਰ ਕੇ ਇਹ ਰੋਮਾਂਚਕ ਮੁਕਾਬਲਾ ਜਿੱਤਿਆ। ਬਰੂਨੋ ਫਰਨਾਂਡੀਸ ਦੀ ਪੈਨਲਟੀ ਤੋਂ ਬਾਅਦ ਕੋਬੀ ਮੈਨੂੰ ਨੇ ਗੋਲ ਕਰ ਕੇ ਸਕੋਰ 4-4 ਕਰ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਹੀ ਯੂਨਾਈਟਿਡ ਦੇ ਹੈਰੀ ਮੈਗਵਾਇਰ ਨੇ ਮੈਚ ਜੇਤੂ ਗੋਲ ਦਾਗਿਆ।
IPL 2025 : ਦਿੱਲੀ ਨੇ ਗੁਜਰਾਤ ਨੂੰ ਦਿੱਤਾ 204 ਦੌੜਾਂ ਦਾ ਚੁਣੌਤੀਪੂਰਨ ਟੀਚਾ
NEXT STORY