ਸਪੋਰਟਸ ਡੈਸਕ— ਮਹਾਰਾਸ਼ਟਰ ਵਿਧਾਨਸਭਾ ਚੋਣਾਂ ਲਈ ਸੂਬੇ ਦੀ ਸਾਰੀਆਂ 288 ਵਿਧਾਨਸਭਾ ਸੀਟਾਂ 'ਤੇ ਵੋਟਿੰਗ ਚਲ ਰਹੀ ਹੈ। ਵੋਟ ਪਾਉਣ ਲਈ ਫ਼ਿਲਮੀ ਸਿਤਾਰੇ, ਸੈਲਿਬ੍ਰਿਟੀ ਤੋਂ ਲੈ ਕੇ ਨੇਤਾ ਅਤੇ ਕ੍ਰਿਕਟਰ ਵੀ ਵੋਟਰ ਪੋਲਿੰਗ ਬੂਥ ਪਹੁੰਚ ਰਹੇ ਹਨ। ਭਾਰਤ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਪਹੁੰਚੇ। ਸਚਿਨ ਤੇਂਦੁਲਕਰ ਆਪਣੀ ਪਤਨੀ ਅੰਜਲੀ ਤੇਂਦੁਲਕਰ ਅਤੇ ਪੁੱਤਰ ਅਰਜੁਨ ਤੇਂਦੁਲਕਰ ਦੇ ਨਾਲ ਬਾਂਦਰਾ ਦੇ ਪੋਲਿੰਗ ਬੂਥ 'ਤੇ ਵੋਟ ਪਾਉਣ ਪਹੁੰਚੇ।

ਪੋਲਿੰਗ ਅਫਸਰ ਨੂੰ ਦਿੱਤਾ ਆਟੋਗ੍ਰਾਫ
ਸਚਿਨ ਦੇ ਲੱਖਾਂ ਫੈਂਸ ਹਨ ਅਤੇ ਉਹ ਕਿਤੇ ਵੀ ਜਾਂਦੇ ਹਨ ਤਾਂ ਲੋਕ ਉਨ੍ਹਾਂ ਦਾ ਆਟੋਗ੍ਰਾਫ ਲੈਣ ਦੇ ਇੱਛੁਕ ਰਹਿੰਦੇ ਹਨ। ਅਜਿਹੀ ਇਹ ਇਕ ਘਟਨਾ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਸਚਿਨ ਬਾਂਦਰਾ ਦੇ ਪੋਲਿੰਗ ਬੂਥ 'ਤੇ ਵੋਟ ਪਾਉਣ ਪੁੱਜੇ। ਉੱਥੇ ਡਿਊਟੀ 'ਤੇ ਮੌਜੂਦ ਪੋਲਿੰਗ ਅਫਸਰ ਨੇ ਵੋਟ ਪਾਉਣ ਆਏ ਸਚਿਨ ਤੇਂਦੁਲਕਰ ਤੋਂ ਕ੍ਰਿਕਟ ਦੀ ਗੇਂਦ 'ਤੇ ਆਟੋਗ੍ਰਾਫ ਮੰਗਿਆ। ਸਚਿਨ ਨੇ ਪੋਲਿੰਗ ਅਫਸਰ ਨੂੰ ਨਿਰਾਸ਼ ਨਹੀਂ ਕੀਤਾ ਅਤੇ ਲੈਦਰ ਦੀ ਲਾਲ ਗੇਂਦ 'ਤੇ ਆਪਣਾ ਆਟੋਗ੍ਰਾਫ ਦਿੱਤਾ ਅਤੇ ਬਾਅਦ 'ਚ ਪਰਿਵਾਰ ਨਾਲ ਤਸਵੀਰ ਵੀ ਖਿਚਵਾਈ।
ਪੋਲਿੰਗ ਬੂਥ 'ਤੇ ਵੋਟ ਪਾਉਣ ਆਏ ਸਾਰੇ ਲੋਕਾਂ ਲਈ ਇਹ ਉਤਸ਼ਾਹ ਦਾ ਪਲ ਸੀ। ਵੋਟਿੰਗ ਦੇ ਬਾਅਦ ਸਚਿਨ ਨੇ ਆਪਣੇ ਪਰਿਵਾਰ ਦੇ ਨਾਲ ਤਸਵੀਰ ਖਿਚਵਾਈ। ਹਾਲਾਂਕਿ ਇਸ ਵਾਰ ਸਚਿਨ ਦੀ ਧੀ ਸਾਰਾ ਤੇਂਦੁਲਕਰ ਉਨ੍ਹਾਂ ਨਾਲ ਨਹੀਂ ਦਿਸੀ। ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਵੋਟਿੰਗ ਨੂੰ ਲੈ ਕੇ ਕਾਫੀ ਜਾਗਰੂਕ ਰਹਿੰਦੇ ਹਨ ਅਤੇ ਆਪਣੇ ਵੋਟਿੰਗ ਦੇ ਹੱਕ ਦਾ ਇਸਤੇਮਲ ਕਰਦੇ ਹਨ। ਨਾਲ ਹੀ ਲੋਕਾਂ ਨੂੰ ਵੋਟਿੰਗ ਲਈ ਪ੍ਰੇਰਿਤ ਕਰਦੇ ਹਨ।
ਤੇਂਦੁਲਕਰ ਨੇ ਨੌਜਵਾਨਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ। ਤੇਂਦੁਲਕਰ ਨੇ ਕਿਹਾ, ''ਬਿਹਤਰ ਕੱਲ ਬਣਾਉਣ ਲਈ ਜ਼ਰੂਰੀ ਹੈ ਕਿ ਅੱਜ ਆ ਕੇ ਆਪਣੇ ਵੋਟ ਦੇਣ ਦੇ ਹੱਕ ਦੀ ਵਰਤੋਂ ਕਰਨ। ਮੈਂ ਸਾਰਿਆਂ ਤੋਂ ਗੁਜ਼ਾਰਿਸ਼ ਕਰਦਾ ਹਾਂ ਕਿ ਘਰ ਤੋਂ ਬਾਹਰ ਨਿਕਲ ਕੇ ਵੋਟ ਦਿਓ। ਮੈਂ ਆਪਣੀ ਵੋਟ ਪਾ ਦਿੱਤੀ ਹੈ ਅਤੇ ਹੁਣ ਨੌਜਵਾਨਾਂ ਤੋਂ ਵੋਟ ਪਾਉਣ ਦੀ ਅਪੀਲ ਕ ਰਦਾ ਹਾਂ। ਜੋ ਵੋਟ ਦੇਣ ਦੇ ਯੋਗ ਹੈ ਉਹ ਪੋਲਿੰਗ ਬੂਥ 'ਤੇ ਆ ਕੇ ਆਪਣਾ ਵੋਟ ਦੇਣ।

ਸਚਿਨ ਦੇ ਨਾਂ ਸਭ ਤੋਂ ਵੱਡਾ ਰਿਕਾਰਡ
ਕੌਮਾਂਤਰੀ ਕ੍ਰਿਕਟ 'ਚ ਸਚਿਨ ਤੇਂਦੁਲਕਰ ਦੇ ਨਾਂ 100 ਸੈਂਕੜੇ ਹਨ। ਤੇਂਦੁਲਕ ਨੇ 200 ਮੈਚ ਖੇਡੇ ਹਨ। ਉਨ੍ਹਾਂ ਨੇ 200 ਟੈਸਟ ਮੈਚਾਂ 'ਚ 15921 ਦੌੜਾਂ ਬਣਾਈਆਂ ਹਨ। ਵਨ-ਡੇ ਕੌਮਾਂਤਰੀ ਕ੍ਰਿਕਟ 'ਚ ਸਚਿਨ ਦੇ ਨਾਂ 49 ਸੈਂਕੜੇ ਹਨ। ਵਨ-ਡੇ ਕ੍ਰਿਕਟ 'ਚ ਸਚਿਨ ਦੇ ਨਾਂ ਸਭ ਤੋਂ ਜ਼ਿਆਦਾ 18426 ਦੌੜਾਂ ਬਣਾਉਣ ਦਾ ਰਿਕਾਰਡ ਹੈ।
ਸਰਫਰਾਜ਼ ਦੀ ਕਪਤਾਨੀ ਖੋਹਣ 'ਤੇ ਮੋਈਨ ਦਾ ਬਿਆਨ, ਮਿਸਬਾਹ-ਵਕਾਰ ਨੂੰ ਪਸੰਦ ਨਹੀਂ ਸੀ ਉਹ
NEXT STORY