ਚੇਨਈ— ਸ਼੍ਰੀਲੰਕਾ ਕ੍ਰਿਕਟ ਆਪਣੇ ਹੁਣ ਤਕ ਦੇ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਰਹੀ ਹੈ ਤੇ ਉਸਦੇ ਮਹਾਨ ਖਿਡਾਰੀ ਮੁਥੱਈਆ ਮੁਰਲੀਧਰਨ ਨੇ ਇਸ ਲਗਾਤਾਰ ਡਿੱਗਦੇ ਪੱਧਰ ਲਈ ਪ੍ਰਤਿਭਾਵਾਂ ਦੀ ਗਿਣਤੀ ਵਿਚ ਗਿਰਾਵਟ ਨਾਲ ਕ੍ਰਿਕਟਰਾਂ ਦੀ ਮੌਜੂਦਾ ਪੀੜ੍ਹੀ ਵਿਚ ਖੇਡ ਦੇ ਪ੍ਰਤੀ ਜਨੂਨ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼੍ਰੀਲੰਕਾ ਘਰੇਲੂ ਤੇ ਵਿਦੇਸ਼ੀ ਧਰਤੀ 'ਤੇ ਸਾਰੇ ਟੈਸਟ ਖੇਡਣ ਵਾਲੇ ਦੇਸ਼ਾਂ ਤੋਂ ਹਾਰ ਰਿਹਾ ਹੈ। ਵਿਸ਼ਵ ਕ੍ਰਿਕਟ ਦੀ ਸੰਚਾਲਨ ਸੰਸਥਾ ਆਈ. ਸੀ. ਸੀ. ਦੇਸ਼ ਦੀ ਕ੍ਰਿਕਟ ਸੰਸਥਾ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਵਨ ਡੇ ਤੇ ਟੀ-20 ਦੋਵੇਂ ਵਿਸ਼ਵ ਕੱਪ ਜਿੱਤਣ ਦੇ ਬਾਵਜੂਦ ਸ਼੍ਰੀਲੰਕਾਈ ਕ੍ਰਿਕਟ ਮੁਰਲੀਧਰਨ, ਮਹੇਲਾ ਜੈਵਰਧਨੇ ਤੇ ਕੁਮਾਰ ਸੰਗਾਕਾਰਾ ਵਰਗੇ ਸ਼ਾਨਦਾਰ ਖਿਡਾਰੀਆਂ ਦੇ ਸੰਨਿਆਸ ਤੋਂ ਬਾਅਦ ਬਦਲਾਅ ਦੇ ਦੌਰ ਵਿਚੋਂ ਉਭਰ ਨਹੀਂ ਸਕੀ। ਮੁਰਲੀਧਰਨ ਨੇ ਕਿਹਾ, ''ਸੰਨਿਆਸ ਲੈਣ ਤੋ ਬਾਅਦ ਮੈਂ ਸ਼੍ਰੀਲੰਕਾਈ ਕ੍ਰਿਕਟ ਨਾਲ ਜੁੜਿਆ ਹੋਇਆ ਨਹੀਂ ਹਾਂ। ਸ਼੍ਰੀਲੰਕਾਈ ਕ੍ਰਿਕਟ ਦੀ ਅਜਿਹੀ ਹਾਲਤ ਦੇਖ ਕੇ ਮੈਂ ਬਹੁਤ ਦੁਖੀ ਹਾਂ। ਅਜਿਹੀ ਟੀਮ ਜਿਹੜੀ ਵਿਸ਼ਵ ਕੱਪ ਫਾਈਨਲ ਵਿਚ ਤਿੰਨ ਵਾਰ ਪਹੁੰਚ ਚੁੱਕੀ ਹੋਵੇ ਤੇ ਜਿਸਦੀ ਕ੍ਰਿਕਟ ਸੰਸਕ੍ਰਿਤੀ ਮਾਣ ਕਰਨ ਵਾਲੀ ਹੈ ਤਾਂ ਇਹ ਚਿੰਤਾ ਦਾ ਸੰਕੇਤ ਹੈ।''
ਵਿੰਡੀਜ਼ ਆਲਰਾਊਂਡਰ ਬ੍ਰਾਵੋ ਨੇ ਸ਼ੇਅਰ ਕੀਤੀ ਭਾਰਤੀ ਮਾਡਲ ਦੇ ਨਾਲ ਤਸਵੀਰ
NEXT STORY