ਨਵੀਂ ਦਿੱਲੀ (ਯੂ. ਐੱਨ. ਆਈ.) - ਸਿਗਰਟ ’ਤੇ 1 ਫਰਵਰੀ ਤੋਂ ਲਾਗੂ ਹੋਣ ਵਾਲੇ ਵਧੇ ਹੋਏ ਟੈਕਸ, ਫੀਸ ਅਤੇ ਸਰਚਾਰਜ ਦੇ ਚੱਲਦਿਆਂ ਅਗਲੇ ਵਿੱਤੀ ਸਾਲ 2026-27 ’ਚ ਇਸ ਦੀ ਵਿਕਰੀ ’ਚ 6 ਤੋਂ 8 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਇਹ ਖਦਸ਼ਾ ਕ੍ਰਿਸਿਲ ਨੇ ਆਪਣੀ ਤਾਜ਼ਾ ਰਿਪੋਰਟ ’ਚ ਪ੍ਰਗਟਾਇਆ ਹੈ। ਰਿਪੋਰਟ ਮੁਤਾਬਕ ਵਰਤਮਾਨ ’ਚ ਸਿਗਰਟ ’ਤੇ 28 ਫੀਸਦੀ ਜੀ. ਐੱਸ. ਟੀ. ਲਾਗੂ ਹੈ, ਜਿਸ ਦੇ ਨਾਲ ਵੱਖ-ਵੱਖ ਸਰਚਾਰਜ ਵੀ ਲਗਾਏ ਜਾਂਦੇ ਹਨ। ਹਾਲਾਂਕਿ, 1 ਫਰਵਰੀ ਤੋਂ ਮੁਆਵਜ਼ਾ ਸਰਚਾਰਜ ਸਮਾਪਤ ਕਰ ਦਿੱਤਾ ਜਾਵੇਗਾ ਪਰ ਉਸ ਦੀ ਜਗ੍ਹਾ ਪ੍ਰਤੀ ਸਟਿੱਕ ਵਾਧੂ ਉਤਪਾਦ ਫੀਸ ਲਗਾਇਆ ਜਾਵੇਗਾ। ਇਹ ਫੀਸ ਸਿਗਰਟ ਦੀ ਲੰਬਾਈ ਦੇ ਅਧਾਰ ’ਤੇ ਤੈਅ ਹੋਵੇਗਾ। 65 ਮਿ. ਮੀ. ਤੋਂ ਛੋਟੀ ਸਿਗਰਟ ’ਤੇ ਪ੍ਰਤੀ ਸਟਿੱਕ 2.05 ਤੋਂ 2.10 ਰੁਪਏ, ਜਦਕਿ 65 ਮਿ. ਮੀ. ਤੋਂ ਲੰਬੀ ਸਿਗਰਟ ’ਤੇ 3.6 ਤੋਂ 8.5 ਰੁਪਏ ਤੱਕ ਦਾ ਵਾਧੂ ਫੀਸ ਲੱਗੇਗੀ।
ਇਹ ਵੀ ਪੜ੍ਹੋ : ਮਹਾਰਾਸ਼ਟਰ ਪਲੇਨ ਕ੍ਰੈਸ਼ 'ਚ ਡਿਪਟੀ CM ਸਣੇ 5 ਲੋਕਾਂ ਦੀ ਮੌਤ, ਦੇਖੋ ਰੂਹ ਕੰਬਾਊ ਵੀਡੀਓ
ਇਸ ਤੋਂ ਇਲਾਵਾ ਅੰਤਿਮ ਖੁਦਰਾ ਮੁੱਲ ’ਤੇ ਜੀ. ਐੱਸ. ਟੀ. ਦੀ ਪ੍ਰਭਾਵੀ ਦਰ ਵਧ ਕੇ 40 ਫੀਸਦੀ ਹੋ ਜਾਵੇਗੀ। ਕ੍ਰਿਸਿਲ ਦਾ ਕਹਿਣਾ ਹੈ ਕਿ ਘੱਟ ਲੰਬਾਈ ਵਾਲੀ ਸਿਗਰਟ ਦੇ ਖਪਤਕਾਰ ਮੁੱਲ ਦੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ, ਇਸ ਲਈ ਕੰਪਨੀਆਂ ਇਸ ਸ਼੍ਰੇਣੀ ’ਚ ਟੈਕਸ ਦਾ ਕੁਝ ਬੋਝ ਖ਼ੁਦ ਸਹਿਣ ਕਰ ਸਕਦੀਆਂ ਹਨ। ਇਸ ਨਾਲ ਉਨ੍ਹਾਂ ਦਾ ਸੰਚਾਲਨ ਲਾਭ 2 ਤੋਂ 3 ਫੀਸਦੀ ਤੱਕ ਘਟ ਸਕਦਾ ਹੈ, ਹਾਲਾਂਕਿ ਕੁੱਲ ਮੁਨਾਫ਼ਾ ਤਸੱਲੀਬਖਸ਼ ਬਣੇ ਰਹਿਣ ਦੀ ਉਮੀਦ ਹੈ। ਕ੍ਰਿਸਿਲ ਰੇਟਿੰਗਸ ਦੇ ਨਿਰਦੇਸ਼ਕ ਸ਼ੌਨਕ ਚੱਕਰਵਰਤੀ ਦੇ ਅਨੁਸਾਰ ਮੱਧਮ ਅਤੇ ਪ੍ਰੀਮੀਅਮ ਸ਼੍ਰੇਣੀ ’ਚ ਟੈਕਸ ਵਾਧਾ ਵਧੇਰੇ ਹੋਵੇਗਾ, ਜਿਸ ਦਾ ਅਸਰ ਐੱਮ. ਆਰ. ਪੀ. ਦੇ 25 ਫੀਸਦੀ ਤੱਕ ਪੈ ਸਕਦਾ ਹੈ। ਇਸ ਦੇ ਉਲਟ ਆਮ ਵਰਤੋਂ ਵਾਲੀ ਸਿਗਰਟ ਸ਼੍ਰੇਣੀ ’ਚ ਟੈਕਸ ਦਾ ਬੋਝ ਲੱਗਭਗ 15 ਫੀਸਦੀ ਰਹੇਗਾ।
ਇਹ ਵੀ ਪੜ੍ਹੋ : 4 ਲੱਖ ਤੋਂ ਪਾਰ ਹੋਈ ਚਾਂਦੀ, ਸੋਨੇ ਨੇ ਵੀ ਤੋੜ 'ਤੇ ਸਾਰੇ ਰਿਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੁਪਏ ਨੇ ਲਾਇਆ ਇਤਿਹਾਸਕ ਗੋਤਾ ! ਡਾਲਰ ਦੇ ਮੁਕਾਬਲੇ All Time Low ਪੁੱਜੀ ਭਾਰਤੀ ਕਰੰਸੀ
NEXT STORY