ਨਵੀਂ ਦਿੱਲੀ— ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਛੱਤਰਸਾਲ ਸਟੇਡੀਅਮ ’ਚ ਕੁੱਟਮਾਰ ਕਾਰਨ ਮਾਰੇ ਗਏ ਸਾਗਰ ਧਨਖੜ ਦੇ ਕਤਲ ਕਾਂਡ ਦੇ ਮੁੱਖ ਦੋਸ਼ੀ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦੇ ਇਕ ਹੋਰ ਸਹਿਯੋਗੀ ਨੂੰ ਗਿ੍ਰਫ਼ਤਾਰ ਕੀਤਾ ਹੈ। ਕੁੱਟਮਾਰ ਦੀ ਘਟਨਾ ’ਚ ਇਕ ਪਹਿਲਵਾਨ ਦੀ ਮੌਤ ਹੋ ਗਈ ਸੀ ਤੇ ਉਸ ਦੇ ਦੋ ਦੋਸਤ ਜ਼ਖ਼ਮੀ ਹੋ ਗਏ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੋਸ਼ੀ ਅਨਿਰੁਧਰ ਕਥਿਤ ਕੁੱਟਮਾਰ ਦੀ ਘਟਨਾ ’ਚ ਸ਼ਾਮਲ ਸੀ। ਉਸ ਨੂੰ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਗਿ੍ਰਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਕੋਵਿਡ-19 ਪ੍ਰਭਾਵ: ਦਿ ਹੰਡ੍ਰੇਡ ਟੂਰਨਾਮੈਂਟ ਤੋਂ ਹਟੇ ਵਾਰਨਰ ਅਤੇ ਸਟੋਈਨਿਸ
ਸੁਸ਼ੀਲ ਤੇ ਉਸ ਦੇ ਸਾਥੀਆਂ ਨੇ ਪਹਿਲਵਾਨ ਸਾਗਰ ਧਨਖੜ ਤੇ ਉਸ ਦੇ ਦੋ ਦੋਸਤ ਸੋਨੂੰ ਤੇ ਅਮਿਤ ਕੁਮਾਰ ਤੋਂ ਸੰਪਤੀ ਵਿਵਾਦ ਨੂੰ ਲੈ ਕੇ ਚਾਰ ਤੇ ਪੰਜ ਮਈ ਦੀ ਦਰਮਿਆਨੀ ਰਾਤ ਨੂੰ ਕੁੱਟਮਾਰ ਕੀਤੀ ਸੀ। ਬਾਅਦ ’ਚ ਧਨਖੜ ਦੀ ਮੌਤ ਹੋ ਗਈ ਸੀ। ਸੁਸ਼ੀਲ ਨੂੰ ਉਸ ਦੇ ਸਾਥੀ ਮੁਲਜ਼ਮ ਅਜੇ ਕੁਮਾਰ ਦੇ ਨਾਲ 23 ਮਈ ਨੂੰ ਦਿੱਲੀ ਦੇ ਮੁੰਡਕਾ ਇਲਾਕੇ ਤੋਂ ਗਿ੍ਰਫ਼ਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ ’ਚ ਅਜੇ ਤਕ 10 ਲੋਕ ਗਿ੍ਰਫ਼ਤਾਰ ਕੀਤੇ ਗਏ ਹਨ। ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ’ਤੇ ਕਤਲ, ਗ਼ੈਰ ਇਰਾਦਤਨ ਕਤਲ ਤੇ ਅਗਵਾ ਕਰਨ ਦੇ ਦੋਸ਼ ਹਨ। ਪੁਲਸ ਨੇ ਸੁਸ਼ੀਲ ਕੁਮਾਰ ਨੂੰ ਘਟਨਾ ਦਾ ‘ਮੁੱਖ ਦੋਸ਼ੀ ਤੇ ਸਰਗਨਾ’ ਦੱਸਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ-19 ਪ੍ਰਭਾਵ: ਦਿ ਹੰਡ੍ਰੇਡ ਟੂਰਨਾਮੈਂਟ ਤੋਂ ਹਟੇ ਵਾਰਨਰ ਅਤੇ ਸਟੋਈਨਿਸ
NEXT STORY