ਨਵੀਂ ਦਿੱਲੀ– ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਕੋਰੋਨਾ ਵਾਇਰਸ ਮਹਾਮਾਰੀ ਤੋਂ ਉੱਭਰ ਚੁੱਕਾ ਹੈ ਅਤੇ ਅਗਲੇ ਮਹੀਨੇ ਭਾਰਤੀ ਟੀਮ ਦੇ ਇੰਗਲੈਂਡ ਦੌਰੇ ਲਈ ਉਪਲੱਬਧ ਹੋਵੇਗਾ। ਸਾਹਾ ਦਿੱਲੀ ਦੇ ਇਕ ਹੋਟਲ ਵਿਚ 15 ਦਿਨ ਦੇ ਇਕਾਂਤਵਾਸ ਵਿਚ ਰਹਿਣ ਤੋਂ ਬਾਅਦ ਕੋਲਕਾਤਾ ਪਹੁੰਚ ਗਿਆ ਹੈ। ਉਸ ਨੂੰ ਫਿੱਟ ਰਹਿਣ ਦੀ ਸ਼ਰਤ ’ਤੇ ਇੰਗਲੈਂਡ ਦੌਰੇ ’ਤੇ ਜਾਣ ਵਾਲੀ ਟੀਮ ਵਿਚ ਰੱਖਿਆ ਗਿਆ ਹੈ। 36 ਸਾਲਾ ਸਾਹਾ ਆਈ. ਪੀ.ਐੱਲ. ਵਿਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਖੇਡਦੇ ਹੋਏ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਸੀ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ
ਸਾਹਾ ਦੇ ਨੇੜਲੇ ਸੂਤਰ ਨੇ ਦੱਸਿਆ, ‘‘ਰਿਧੀਮਾਨ ਕੱਲ ਘਰ ਪਰਤ ਆਇਆ। ਉਹ ਦੋ ਹਫਤੇ ਦਿੱਲੀ ਦੇ ਇਕ ਹੋਟਲ ਵਿਚ ਇਕਾਂਤਵਾਸ ਵਿਚ ਸੀ।’’ਸਾਹਾ ਨੂੰ ਮੁੰਬਈ ਵਿਚ ਰਵਾਨਗੀ ਤੋਂ ਪਹਿਲਾਂ ਬਾਓ-ਬਬਲ ਵਿਚ ਜਾਣ ਲਈ ਆਰ. ਟੀ.-ਪੀ. ਸੀ. ਆਰ. ਟੈਸਟ ਦੀਆਂ ਨੈਗੇਟਿਵ ਰਿਪੋਰਟਾਂ ਦੀ ਲੋੜ ਹੈ।
ਇਹ ਖ਼ਬਰ ਪੜ੍ਹੋ- ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
DDCA ਨੇ ਕੇ. ਕੇ. ਅਗਰਵਾਲ ਦੇ ਦਿਹਾਂਤ ’ਤੇ ਜਤਾਇਆ ਸੋਗ, ਕਿਹਾ- ਉਹ ਜ਼ਿੰਦਾਦਿਲ ਤੇ ਖੇਡ ਪ੍ਰੇਮੀ ਸਨ
NEXT STORY