ਨਵੀਂ ਦਿੱਲੀ- ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਭਾਰਤੀ ਟੀਮ ਮੈਨੇਜਮੈਂਟ ਨੇ ਅਚਾਨਕ ਟੀਮ 'ਚੋਂ ਬਾਹਰ ਕਰ ਦਿੱਤਾ। ਰਿਧੀਮਾਨ ਸਾਹਾ ਦੇ ਇਸ ਤੋਂ ਬਾਅਦ ਹੈੱਡ ਕੋਚ ਰਾਹੁਲ ਦ੍ਰਾਵਿੜ ਦੇ ਬਾਰੇ ਇਕ ਤੋਂ ਬਾਅਦ ਇਕ ਖੁਲਾਸੇ ਨਾਲ ਬਖੇੜਾ ਖੜ੍ਹਾ ਹੋ ਗਿਆ ਹੈ। ਦਰਅਸਲ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਲਈ ਟੀਮ ਇੰਡੀਆ ਦੇ ਦਰਵਾਜ਼ੇ ਲਗਭਗ ਬੰਦ ਹੋ ਗਏ ਹਨ।
ਇਹ ਵੀ ਪੜ੍ਹੋ : ਬੀਜਿੰਗ ਵਿੰਟਰ ਓਲੰਪਿਕ ਦੀ ਸਮਾਪਤੀ, ਦੇਖੋ ਸ਼ਾਨਦਾਰ ਤਸਵੀਰਾਂ
ਇਸ ਖਿਡਾਰੀ ਨੂੰ ਸ਼੍ਰੀਲੰਕਾ ਦੇ ਖਿਲਾਫ਼ 4 ਮਾਰਚ ਤੋਂ ਸ਼ੁਰੂ ਹੋ ਰਹੀ 2 ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਇੰਡੀਆ ਤੋਂ ਡਰਾਪ ਕਰ ਦਿੱਤਾ ਗਿਆ ਹੈ। ਰਿਧੀਮਾਨ ਸਾਹਾ ਨੇ ਹੈੱਡ ਕੋਚ ਰਾਹੁਲ ਦ੍ਰਾਵਿੜ 'ਤੇ ਵੱਡਾ ਦੋਸ਼ ਲਾਇਆ ਸੀ। ਪੱਤਰਕਾਰਾਂ ਨਾਲ ਗੱਲਬਾਤ 'ਚ ਸਾਹਾ ਨੇ ਕਿਹਾ, 'ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਮੈਨੂੰ ਰਿਟਾਇਰਮੈਂਟ ਲੈਣ ਬਾਰੇ ਸੋਚਣਾ ਚਾਹੀਦਾ ਹੈ।
ਹੁਣ ਦ੍ਰਾਵਿੜ ਨੇ ਮੀਡੀਆ ਦੇ ਸਾਹਮਣੇ ਸਫਾਈ 'ਚ ਕਹੀ ਇਹ ਗੱਲ
ਹੁਣ ਰਾਹੁਲ ਦ੍ਰਾਵਿੜ ਨੇ ਮੀਡੀਆ ਦੇ ਸਾਹਮਣੇ ਇਸ ਵਿਵਾਦ 'ਤੇ ਸਫਾਈ ਦਿੱਤੀ ਹੈ। ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਇਹ ਤਜਰਬੇਕਾਰ ਵਿਕਟਕੀਪਰ 'ਸੱਚਾਈ ਤੇ ਸਪੱਸ਼ਟਤਾ' ਦਾ ਹੱਕਦਾਰ ਸੀ। ਦ੍ਰਾਵਿੜ ਨੇ ਕਿਹਾ ਕਿ ਸਾਹਾ ਨਾਲ ਗੱਲ ਕਰਨ ਦੇ ਪਿੱਛੇ ਉਨ੍ਹਾਂ ਦਾ ਇਰਾਦਾ ਇਹ ਯਕੀਨੀ ਕਰਨਾ ਸੀ ਕਿ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਪਤਾ ਹੋਵੇ ਕਿ ਟੀਮ 'ਚ ਉਨ੍ਹਾਂ ਦੀ ਸਥਿਤੀ ਕੀ ਹੈ ਤੇ ਉਨ੍ਹਾਂ ਨੂੰ ਇਸ ਦਾ ਪਛਤਾਵਾ ਨਹੀਂ ਹੈ। ਦ੍ਰਾਵਿੜ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਟੀ-20 ਸੀਰੀਜ਼ 'ਚ ਭਾਰਤ ਦੀ 3-0 ਨਾਲ ਜਿੱਤ ਦੇ ਬਾਅਦ ਕਿਹਾ, 'ਮੈਂ ਅਸਲ 'ਚ ਦੁਖੀ ਨਹੀਂ ਹਾਂ। ਮੈਂ ਸਾਹਾ ਤੇ ਉਸ ਦਾ ਭਾਰਤੀ ਕ੍ਰਿਕਟ 'ਚ ਦਿੱਤਾ ਯੋਗਦਾਨ ਤੇ ਉਪਲੱਬਧੀਆਂ ਦਾ ਬਹੁਤ ਸਨਮਾਨ ਕਰਦਾ ਹਾਂ। ਮੇਰੀ ਗੱਲਬਾਤ ਇਸੇ ਸੰਦਰਭ 'ਚ ਸੀ। ਮੈਨੂੰ ਲਗਦਾ ਹੈ ਕਿ ਉਹ ਸੱਚਾਈ ਤੇ ਸਪੱਸ਼ਟਾ ਦਾ ਹੱਕਦਾਰ ਹੈ।
ਇਹ ਵੀ ਪੜ੍ਹੋ : ਟੀ-20 ਰੈਂਕਿੰਗ 'ਚ ਭਾਰਤ ਨੇ ਮਾਰੀ ਬਾਜ਼ੀ, ਇੰਗਲੈਂਡ ਨੂੰ ਪਛਾੜ ਬਣੀ ਨੰਬਰ-1 ਟੀਮ
ਦ੍ਰਾਵਿੜ ਨੇ ਕਿਹਾ ਕਿ ਉਹ ਅੱਗੇ ਵੀ ਖਿਡਾਰੀਆ ਨਾਲ ਇਸ ਤਰ੍ਹਾਂ ਦੀ ਸਪੱਸ਼ਟ ਗੱਲਬਾਤ ਜਾਰੀ ਰੱਖਣਗੇ ਭਾਵੇਂ ਉਨ੍ਹਾਂ ਨੂੰ ਇਹ ਰਾਸ ਆਵੇ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸਾਹਾ ਨੇ ਭਾਰਤ ਵਲੋਂ 40 ਟੈਸਟ ਮੈਚ ਖੇਡੇ ਹਨ। ਇਸ 37 ਸਾਲਾ ਵਿਕਟਕੀਪਰ ਨੂੰ ਵੈਸਟਇੰਡੀਜ਼ ਦੇ ਖ਼ਿਲਾਫ਼ ਆਗਾਮੀ ਸੀਰੀਜ਼ ਦੇ ਲਈ ਟੀਮ 'ਚ ਨਹੀਂ ਚੁਣਿਆ ਗਿਆ। ਉਹ ਰਣਜੀ ਟਰਾਫੀ ਵੀ ਨਹੀਂ ਖੇਡ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਲਕਾਰੇਜ਼ ਨੇ ਸ਼ਵਾਟਜ਼ਰਮੈਨ ਨੂੰ ਹਰਾ ਕੇ ਜਿੱਤਿਆ ਰੀਓ ਓਪਨ
NEXT STORY