ਨਵੀਂ ਦਿੱਲੀ- ਭਾਰਤੀ ਖੇਡ ਅਥਾਰਟੀ (ਸਾਈ) ਨੇ 162 ਖਿਡਾਰੀਆਂ ਤੇ 84 ਕੋਚਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਆਪਣੇ ਪਹਿਲੇ ਸੰਸਥਾਨਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਪੁਰਸਕਾਰ ਸਮਾਰੋਹ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਆਯੋਜਿਤ ਕੀਤਾ ਗਿਆ, ਜਿਸ ਵਿਚ ਖੇਡ ਮੰਤਰੀ ਅਨੁਰਾਗ ਠਾਕੁਰ ਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਮੌਜੂਦ ਸਨ। ਇਨ੍ਹਾਂ ਪੁਰਸਕਾਰਾਂ 'ਚ 85.02 ਲੱਖ ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ।
ਇਹ ਖ਼ਬਰ ਪੜ੍ਹੋ- ਹੈਰਾਨ ਟੈਨਿਸ ਸਟਾਰ ਓਸਾਕਾ ਨੇ ਪੁੱਛਿਆ, ਕਿੱਥੇ ਹਨ ਪੇਂਗ ਸ਼ੁਆਈ?
ਅਨੁਰਾਗ ਠਾਕੁਰ ਨੇ ਕਿਹਾ,‘‘ਅੱਜ ਜਿਨ੍ਹਾਂ ਖਿਡਾਰੀਆਂ ਤੇ ਕੋਚਾਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਸਾਰਿਆਂ ਨੂੰ ਮੈਂ ਹਾਰਦਿਕ ਵਧਾਈ ਦਿੰਦਾ ਹਾਂ। ਖਿਡਾਰੀਆਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਹਰ ਖਿਡਾਰੀ ਆਪਣੀ ਪੀੜ੍ਹੀ ਲਈ ਇਕ ਪ੍ਰੇਰਨਾ ਹੈ। ਪੁਰਸਕਾਰਾਂ ਦੇ ਵਰਗਾਂ 'ਚ ‘ਆਊਟਸਟੈਂਡਿੰਗ’ ਪੁਰਸਕਾਰ (ਰਾਸ਼ਟਰੀ ਪੱਧਰ ਦੀਆਂ ਉਪਲੱਬਧੀਆਂ ਲਈ) ਤੇ ਸਭ ਤੋਂ ਬਿਹਤਰ ਪੁਰਸਕਾਰ (ਅੰਤਰਰਾਸ਼ਟਰੀ ਪੱਧਰ ਦੀਆਂ ਉਪਲੱਬਧੀਆਂ ਲਈ) ਸ਼ਾਮਲ ਹਨ। ਪੁਰਸਕਾਰਾਂ 'ਚ 2016 ਤੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਖੇਡ ਇਨਸੈਂਟਿਵ ਯੋਜਨਾ ਅਨੁਸਾਰ ਸਾਈ ਦੇ ਖਿਡਾਰੀਆਂ ਤੇ ਕੋਚ ਦੇ ਬਿਹਤਰ ਪ੍ਰਦਰਸ਼ਨ ਨੂੰ ਵੇਖਿਆ ਗਿਆ।
ਇਹ ਖ਼ਬਰ ਪੜ੍ਹੋ- ਏਸ਼ੇਜ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਏਸ਼ੇਜ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ
NEXT STORY