ਸਿੰਗਾਪੁਰ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਵੀਰਵਾਰ ਨੂੰ ਸਿੰਗਾਪੁਰ ਓਪਨ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਛੇਵਾਂ ਦਰਜਾ ਪ੍ਰਾਪਤ ਸਾਇਨਾ ਨੇ ਦੂਜੇ ਦੌਰ 'ਚ ਥਾਈਲੈਂਡ ਦੀ ਪੋਰਨਪਾਵੀ ਚੋਚੂਵੋਂਗ ਨੂੰ ਇਕ ਸੰਘਰਸ਼ਪੂਰਨ ਮੁਕਾਬਲੇ 'ਚ 21-16, 18-21, 21-19 ਨਾਲ ਹਰਾਇਆ। ਸਾਇਨਾ ਨੇ ਇਕ ਘੰਟੇ 7 ਮਿੰਟ 'ਚ ਇਹ ਮੁਕਾਬਲਾ ਜਿੱਤਿਆ। ਵਰਲਡ ਨੰਬਰ 9 ਸਾਇਨਾ ਦੀ ਵਰਲਡ ਨੰਬਰ-21 ਚੋਚੂਵੋਂਗ ਦੇ ਖਿਲਾਫ 6 ਮੈਚਾਂ 'ਚ ਇਹ ਪੰਜਵੀਂ ਜਿੱਤ ਹੈ। ਕੁਆਰਟਰ ਫਾਈਨਲ 'ਚ ਸਾਇਨਾ ਦਾ ਸਾਹਮਣਾ ਵਰਲਡ ਨੰਬਰ-3 ਅਤੇ ਦੂਜਾ ਦਰਜਾ ਪ੍ਰਾਪਤ ਨਾਜੋਮੀ ਓਕੂਹਾਰਾ ਨਾਲ ਹੋਵੇਗਾ, ਜਿਨ੍ਹਾਂ ਖਿਲਾਫ ਉਨ੍ਹਾਂ ਦਾ 9-4 ਦਾ ਰਿਕਾਰਡ ਹੈ।
IPL ਦੇ 24 ਮੈਚ ਹੋਏ ਪੂਰੇ, ਜਾਣੋਂ ਆਰੇਂਜ ਤੇ ਪਰਪਲ ਕੈਪ ਦਾ ਟੇਬਲ
NEXT STORY