ਬਾਰਸੀਲੋਨਾ— ਭਾਰਤ ਦੀ ਓਲੰਪਿਕ ਕਾਂਸੀ ਤਮਗਾ ਜੇਤੂ ਸ਼ਟਲਰ ਸਾਇਨਾ ਨੇਹਵਾਲ ਨੇ ਬੁੱਧਵਾਰ ਨੂੰ ਇੱਥੇ 170,000 ਡਾਲਰ ਇਨਾਮੀ ਬਾਰਸੀਲਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਪ੍ਰੀ-ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਸਾਇਨਾ ਨੇ ਪਹਿਲੇ ਦੌਰ 'ਚ ਜਰਮਨੀ ਦੀ ਯਵੋਨੀ ਲੀ ਨੂੰ 21-16, 21-44 ਨਾਲ ਹਰਾਇਆ। ਉਨ੍ਹਾਂ ਸਿਰਫ 35 ਮਿੰਟ 'ਚ ਇਹ ਮੈਚ ਜਿੱਤਿਆ।
![PunjabKesari](https://static.jagbani.com/multimedia/10_18_230148869kidambi srikanth-ll.jpg)
ਪੁਰਸ਼ ਸਿੰਗਲ 'ਚ ਕਿਦਾਂਬੀ ਸ਼੍ਰੀਕਾਂਤ ਅਤੇ ਅਜੇ ਜੈਰਾਮ ਵੀ ਸੌਖੀ ਜਿੱਤ ਦੇ ਨਾਲ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚਣ 'ਚ ਸਫਲ ਰਹੇ। ਜੈਰਾਮ ਨੇ ਫਰਾਂਸ ਦੇ ਕ੍ਰਿਸਟੋ ਪੋਪੋਵ ਨੂੰ 30 ਮਿੰਟ 'ਚ 21-14, 21-12 ਨਾਲ ਜਦਕਿ ਤੀਜਾ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਹਮਵਤਨ ਸ਼ੁਭੰਕਰ ਡੇ ਨੂੰ 23-21, 21-18 ਨਾਲ ਹਰਾਇਆ। ਪ੍ਰ੍ਰੀ-ਕੁਆਰਟਰ ਫਾਈਨਲ 'ਚ ਸ਼੍ਰੀਕਾਂਤ ਅਤੇ ਜੈਰਾਮ ਆਹਮੋ-ਸਾਹਮਣੇ ਹੋਣਗੇ। ਪ੍ਰਣਵ ਜੇਰੀ ਚੋਪੜਾ ਅਤੇ ਐੱਨ. ਸਿੱਕੀ ਰੈੱਡੀ ਵੀ ਮਿਕਸਡ ਡਬਲਜ਼ 'ਚ ਪਹਿਲੇ ਦੌਰ ਦਾ ਮੈਚ ਜਿੱਤਣ 'ਚ ਸਫਲ ਰਹੇ। ਐੱਚ. ਐੱਸ. ਪ੍ਰਣਯ ਹਾਲਾਂਕਿ ਪੁਰਸ਼ ਸਿੰਗਲ ਦੇ ਪਹਿਲੇ ਦੌਰ 'ਚ ਮਲੇਸ਼ੀਆ ਦੇ ਡੇਰੇਨ ਲਿਊ ਤੋਂ 18-21, 15-21 ਨਾਲ ਹਾਰ ਗਏ। ਪੀ. ਕਸ਼ਯਪ ਵੀ ਬ੍ਰਾਜ਼ੀਲ ਦੇ ਯੇਗੋਰ ਕੋਲਹੋ ਦੇ ਖਿਲਾਫ ਤੀਜੇ ਗੇਮ ਦੇ ਵਿਚਾਲੇ ਹੱਟ ਗਏ।
ਪਟਿਆਲਾ 'ਚ ਵੱਡੀ ਵਾਰਦਾਤ, ਦੋ ਹਾਕੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕਤਲ
NEXT STORY