ਜੰਮੂ (ਭਾਸ਼ਾ) : ਚੋਟੀ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੀ ਤ੍ਰਿਕੁਟਾ ਪਹਾੜੀ ’ਤੇ ਮਾਤਾ ਵੈਸ਼ਨੋ ਦੇਵੀ ਦੀ ਪਵਿੱਤਰ ਗੁਫ਼ਾ ਦੇ ਦਰਸ਼ਨ ਕੀਤੇ ਅਤੇ ਕਟੜਾ ਵਿਚ ‘ਬੇਸ ਕੈਂਪ’ ਵਿਚ ਉਭਰਦੇ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਖੇਡ ਕੰਪਲੈਕਸ ਕਟੜਾ ਵਿਚ ਨਿਯਮਤ ਰੂਪ ਨਾਲ ਟ੍ਰੇਨਿੰਗ ਕਰਨ ਵਾਲੇ ਖਿਡਾਰੀਆਂ ਲਈ ਇਹ ਦਿਨ ਯਾਦਗਾਰ ਹੋ ਗਿਆ, ਜਿਨ੍ਹਾਂ ਨੂੰ ਚੋਟੀ ਦੀ ਭਾਰਤੀ ਬੈਡਮਿੰਟਨ ਖਿਡਾਰਨ ਨੂੰ ਮਿਲਣ ਦਾ ਮੌਕਾ ਮਿਲਿਆ।
ਸਾਇਨਾ ਪਹਿਲਾਂ ਵੀ ਮਾਤਾ ਦੇ ਦਰਸ਼ਨ ਲਈ ਕਈ ਵਾਰ ਆ ਚੁੱਕੀ ਹੈ। ਹਾਲਾਂਕਿ ਇਹ ਪਹਿਲੀ ਵਾਰ ਹੈ ਜਦੋਂ ਉਹ ‘ਬੇਸ ਕੈਂਪ’ ਦੇ ਖੇਡ ਕੰਪਲੈਕਸ ਪੁੱਜੀ ਅਤੇ ਉਭਰਦੇ ਖਿਡਾਰੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਸਾਇਨਾ ਨੇ ਆਪਣੇ ਪਰਿਵਾਰ ਨਾਲ ਮਾਤਾ ਦੇ ਵਿਸ਼ੇਸ਼ ਦਰਸ਼ਨ ਕੀਤੇ। ਸ਼੍ਰੀ ਮਾਤਾ ਵੈਸ਼ਨੋ ਦੇਵੀ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਨੇ ਕਿਹਾ, ‘ਉਨ੍ਹਾਂ ਨੇ ਉਭਰਦੇ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਕੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਨੂੰ ਕਿਹਾ। ਸਟਾਰ ਖਿਡਾਰਨ ਨੇ ਖਿਡਾਰੀਆਂ ਦੇ ਮਾਤਾ-ਪਿਤਾ ਨੂੰ ਵੀ ਸਲਾਹ ਦਿੱਤੀ ਅਤੇ ਕਿਹਾ ਕਿ ਛੋਟੇ ਬੱਚਿਆਂ ਵਿਚ ਖੇਡ ਪ੍ਰਤਿਭਾ ਨੂੰ ਨਿਖਾਰੋ।’
ਹਸਨ ਅਲੀ ਨੇ ਕੈਚ ਛੱਡਣ ਲਈ ਮੰਗੀ ਮੁਆਫ਼ੀ, ਪ੍ਰਸ਼ੰਸਕਾਂ ਤੋਂ ਕੀਤੀ ਇਹ ਅਪੀਲ
NEXT STORY