ਸਾਲਸਬਰਗ (ਭਾਸ਼ਾ) : ਸਾਲਸਬਰਗ ਦੇ ਸਾਰੇ ਫੁੱਟਬਾਲਰ ਕੋਰੋਨਾ ਵਾਇਰਸ ਜਾਂਚ ਵਿਚ ਹੁਣ ਨੈਗੇਟਿਵ ਪਾਏ ਗਏ ਹਨ, ਜਦੋਂ ਕਿ ਆਸਟਰਿਆਈ ਕਲੱਬ ਫੁੱਟਬਾਲ ਚੈਂਪੀਅਨ ਟੀਮ ਦੇ 6 ਖਿਡਾਰੀ ਪਹਿਲਾਂ ਪਾਜ਼ੇਟਿਵ ਪਾਏ ਗਏ ਸਨ। ਇਸ ਦੇ ਬਾਅਦ ਸਾਲਸਬਰਗ ਨੇ ਆਪਣੇ ਖਿਡਾਰੀਆਂ ਨੂੰ ਰਾਸ਼ਟਰੀ ਟੀਮ ਨਾਲ ਜੁੜਣ ਤੋਂ ਰੋਕ ਦਿੱਤਾ ਸੀ। ਸੋਮਵਾਰ ਨੂੰ ਦੁਬਾਰਾ ਕੀਤੀ ਗਈ ਜਾਂਚ ਵਿਚ ਨਤੀਜੇ ਨੈਗੇਟਿਵ ਪਾਏ ਗਏ।
ਕਲੱਬ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਕ ਹੀ ਲੈਬ ਵਿਚ 2 ਵੱਖ-ਵੱਖ ਨਤੀਜੇ ਕਿਵੇਂ ਆਏ। ਕਲੱਬ ਵਪਾਸ ਪ੍ਰਬੰਧਨ ਸਟੀਫਨ ਰੀਟਰ ਨੇ ਇਕ ਬਿਆਨ ਵਿਚ ਕਿਹਾ, 'ਅਸੀਂ ਮੌਜੂਦਾ ਪਾਬੰਦੀਆਂ ਨੂੰ ਖ਼ਤਮ ਕਰਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਤਾਂ ਕਿ ਸਾਡੇ ਅੰਤਰਰਾਸ਼ਟਰੀ ਖਿਡਾਰੀ ਦੇਸ਼ ਲਈ ਖੇਡ ਸਕਣ। ਉਮੀਦ ਹੈ ਕਿ ਉਨ੍ਹਾਂ 'ਤੇ ਲਗਾਈ ਗਈ ਯਾਤਰਾ ਸਬੰਧੀ ਪਾਬੰਦੀ ਜਲਦੀ ਵਾਪਸ ਲਈ ਜਾਵੇਗੀ।
ਮੁੰਬਈ 'ਚ ਬਣ ਰਿਹੈ ਮਹਿੰਦਰ ਸਿੰਘ ਧੋਨੀ ਦਾ ਆਲੀਸ਼ਾਨ ਘਰ, ਪਤਨੀ ਸਾਕਸ਼ੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ
NEXT STORY