ਨਵੀਂ ਦਿੱਲੀ- ਸਮੋਆ ਦੇ ਮੱਧਕ੍ਰਮ ਦੇ ਬੱਲੇਬਾਜ਼ ਡੇਰੀਅਸ ਵਿਸੇਰ ਨੇ ਮੰਗਲਵਾਰ ਨੂੰ ਰਾਜਧਾਨੀ ਅਪੀਆ ਵਿਚ ਟੀ-20 ਵਿਸ਼ਵ ਕੱਪ ਪੂਰਬੀ ਏਸ਼ੀਆ ਪ੍ਰਸ਼ਾਂਤ ਖੇਤਰ ਕੁਆਲੀਫਾਇਰ ਵਿਚ ਵਨਾਤੂ ਖਿਲਾਫ ਇਕ ਓਵਰ ਵਿਚ 39 ਦੌੜਾਂ ਬਣਾ ਕੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ ਨਵਾਂ ਰਿਕਾਰਡ ਬਣਾਇਆ। ਵਿਸੇਰ ਨੇ ਤੇਜ਼ ਗੇਂਦਬਾਜ਼ ਨਲਿਨ ਨਿਪਿਕੋ ਦੇ ਇੱਕ ਓਵਰ ਵਿੱਚ ਛੇ ਛੱਕੇ ਜੜੇ। ਇਸ ਓਵਰ ਵਿੱਚ ਤਿੰਨ ਨੋ ਬਾਲ ਵੀ ਸ਼ਾਮਲ ਸਨ, ਜਿਸ ਨਾਲ ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਬਣ ਗਿਆ। ਇਸ 28 ਸਾਲਾ ਬੱਲੇਬਾਜ਼ ਦਾ ਇਹ ਸਿਰਫ਼ ਤੀਜਾ ਟੀ-20 ਮੈਚ ਸੀ। ਉਨ੍ਹਾਂ ਨੇ 62 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ 14 ਛੱਕਿਆਂ ਦੀ ਮਦਦ ਨਾਲ 132 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਪੰਜ ਮੌਕਿਆਂ 'ਤੇ ਇਕ ਗੇਂਦਬਾਜ਼ ਨੇ ਇਕ ਓਵਰ 'ਚ 36 ਦੌੜਾਂ ਦਿੱਤੀਆਂ ਸਨ। ਇਨ੍ਹਾਂ ਗੇਂਦਬਾਜ਼ਾਂ 'ਚ ਸਟੂਅਰਟ ਬ੍ਰਾਡ (2007), ਅਕੀਲਾ ਧਨੰਜੈ (2021), ਕਰੀਮ ਜੰਨਤ (2024), ਕਾਮਰਾਨ ਖਾਨ (2024) ਅਤੇ ਅਜ਼ਮਤੁੱਲਾ ਉਮਰਜ਼ਈ (2024) ਸ਼ਾਮਲ ਹਨ।
ਵਿਸੇਰ ਇਸ ਫਾਰਮੈਟ ਵਿੱਚ ਸੈਂਕੜਾ ਲਗਾਉਣ ਵਾਲੇ ਸਮੋਆ ਦੇ ਪਹਿਲੇ ਬੱਲੇਬਾਜ਼ ਹਨ। ਉਨ੍ਹਾਂ ਦੀ ਪਾਰੀ ਦੇ ਬਾਵਜੂਦ ਸਮੋਆ ਦੀ ਟੀਮ 174 ਦੌੜਾਂ 'ਤੇ ਆਊਟ ਹੋ ਗਈ। ਕਪਤਾਨ ਕਾਲੇਬ ਜਸਮਤ ਦੀਆਂ 16 ਦੌੜਾਂ ਵਿਸੇਰ ਤੋਂ ਬਾਅਦ ਉਨ੍ਹਾਂ ਦੀ ਟੀਮ ਲਈ ਦੂਜਾ ਸਭ ਤੋਂ ਵੱਡਾ ਸਕੋਰ ਸੀ। ਵਨਾਟੂ ਦੀ ਟੀਮ ਨੇ ਜਵਾਬ 'ਚ ਚੰਗੀ ਚੁਣੌਤੀ ਪੇਸ਼ ਕੀਤੀ ਪਰ ਅੰਤ 'ਚ ਉਹ ਨੌਂ ਵਿਕਟਾਂ 'ਤੇ 164 ਦੌੜਾਂ ਹੀ ਬਣਾ ਸਕੀ ਅਤੇ 10 ਦੌੜਾਂ ਨਾਲ ਮੈਚ ਹਾਰ ਗਈ।
ਅਰਜਨਟੀਨਾ ਨੂੰ ਝਟਕਾ, ਚਿਲੀ ਤੇ ਕੋਲੰਬੀਆ ਖਿਲਾਫ ਵਿਸ਼ਵ ਕੱਪ ਕੁਆਲੀਫਾਇਰ 'ਚ ਨਹੀਂ ਖੇਡ ਸਕਣਗੇ ਮੇਸੀ
NEXT STORY