ਨਵੀਂ ਦਿੱਲੀ— ਭਾਰਤ ਦੇ ਅਜੀਤੇਸ਼ ਸੰਧੂ ਨੇ ਥਾਈਲੈਂਡ ਮਾਸਟਰਸ ਗੋਲਫ ਟੂਰਨਾਮੈਂਟ ਦੇ ਆਖਰੀ ਦੌਰ 'ਚ ਚਾਰ ਅੰਡਰ-67 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਰਹੇ। ਭਾਰਤੀ ਗੋਲਫ ਦੇ ਲਈ ਇਹ ਸਾਲ ਖਰਾਬ ਰਿਹਾ, ਜਿਸ 'ਚ ਕੋਈ ਵੀ ਭਾਰਤੀ ਅੰਤਰਰਾਸ਼ਟਰੀ ਟੂਰ 'ਚ ਖਿਤਾਬ ਨਹੀਂ ਜਿੱਤ ਸਕਿਆ ਤੇ ਅਜਿਹਾ 2001 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਪਿਛਲੇ 2 ਸਾਲ (2017 ਤੇ 2018) 'ਚ ਭਾਰਤੀਆਂ ਨੇ 6 ਖਿਤਾਬ ਜਿੱਤੇ ਸਨ। ਜੋਤੀ ਰੰਧਾਵਾ ਸਾਂਝੇ ਤੌਰ 'ਤੇ 39ਵੇਂ, ਐੱਸ. ਐੱਸ. ਪੀ. ਚੌਰਸੀਆ ਸਾਂਝੇ ਤੌਰ 48ਵੇਂ, ਆਦਿਲ ਬੇਦੀ ਸਾਂਝੇ ਤੌਰ 'ਤੇ 54ਵੇਂ, ਅਰਜੁਨ ਸਾਂਝੇ ਤੌਰ 'ਤੇ 60ਵੇਂ ਤੇ ਵਿਰਾਜ ਮਾਦੱਪਾ ਸਾਂਝੇ ਤੌਰ 'ਤੇ 73ਵੇਂ ਸਥਾਨ 'ਤੇ ਰਹੇ। ਜੈਜ ਜਾਨੇਵਾਟਾਨਾਨੋਂਦ ਨੇ ਇੱਥੇ ਪੰਜ ਸ਼ਾਟ ਦੀ ਬੜ੍ਹਤ ਨਾਲ ਖਿਤਾਬ ਜਿੱਤਿਆ।
ਸਨਵੇ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : ਅਭਿਮਨਿਊ ਪਹੁੰਚਿਆ ਤੀਜੇ ਸਥਾਨ 'ਤੇ
NEXT STORY