ਨਵੀਂ ਦਿੱਲੀ (ਬਿਊਰੋ)— ਸ਼੍ਰੀਲੰਕਾ 'ਚ ਬਹੁਤ ਸਾਰੇ ਧਾਕੜ ਖਿਡਾਰੀ ਹੋਏ ਹਨ ਜਿਨ੍ਹਾਂ ਦੇ ਸੰਨਿਆਸ ਲੈਣ ਤੋਂ ਬਾਅਦ ਅਜੇ ਤੱਕ ਵੀ ਰਿਕਾਰਡ ਕਾਇਮ ਹਨ। ਅਜਿਹਾ ਹੀ ਇਕ ਖਿਡਾਰੀ ਹੈ ਕੁਮਾਰ ਸੰਗਾਕਾਰਾ ਜੋ ਕਿ ਅੱਜ 27 ਅਕਤੂਬਰ ਨੂੰ 41ਵਾਂ ਬਰਥ ਡੇ ਮਨਾ ਰਹੇ ਹਨ। ਵਨਡੇ ਕ੍ਰਿਕਟ ਵਿਚ ਸੈਂਕੜਾ ਲਗਾਉਣਾ ਅੱਜ ਬੱਲੇਬਾਜ਼ਾਂ ਲਈ ਬਹੁਤ ਵੱਡੀ ਗੱਲ ਨਹੀਂ ਰਹਿ ਗਈ ਹੈ, ਪਰ ਸੈਂਕੜਿਆਂ ਦੇ ਕੁਝ ਅਜਿਹੇ ਰਿਕਾਰਡ ਵੀ ਹਨ ਜੋ ਆਪਣੇ ਆਪ ਵਿਚ ਅਨੌਖੇ ਹਨ। ਅਜਿਹਾ ਹੀ ਇਕ ਰਿਕਾਰਡ ਹੈ ਵਨਡੇ ਕ੍ਰਿਕਟ 'ਚ ਲਗਾਤਾਰ ਸੈਂਕੜੇ ਬਣਾਉਣ ਦਾ। ਸਚਿਨ ਤੇਂਦੁਲਕਰ ਨੇ ਵਨਡੇ ਕ੍ਰਿਕਟ ਵਿਚ 49 ਸੈਂਕੜੇ ਲਗਾਏ, ਪਰ ਕਦੇ ਵੀ ਉਹ ਲਗਾਤਾਰ 3 ਜਾਂ ਉਸ ਤੋਂ ਜ਼ਿਆਦਾ ਸੈਂਕੜੇ ਨਹੀਂ ਲਗਾ ਸਕੇ। ਪਰ ਕ੍ਰਿਕਟ ਵਿਚ ਜੋ ਮੁਕਾਮ ਸਚਿਨ ਤੇਂਦੁਲਕਰ ਹਾਸਲ ਨਹੀਂ ਕਰ ਸਕੇ ਉਸਨੂੰ ਹਾਸਲ ਕੀਤਾ ਸ਼੍ਰੀਲੰਕਾਈ ਖਿਡਾਰੀ ਕੁਮਾਰ ਸੰਗਾਕਾਰਾ ਨੇ। ਦੱਸ ਦਈਏ ਕਿ ਇਹ ਕਾਰਨਾਮਾ ਸੰਗਾਕਾਰਾ ਨੇ 2015 ਦੇ ਵਿਸ਼ਵ ਕੱਪ ਦੌਰਾਨ ਕੀਤਾ ਸੀ।
ਲਗਾਤਾਰ ਲਗਾਏ 4 ਸੈਂਕੜੇ
ਸ਼੍ਰੀਲੰਕਾ ਦੇ ਦਿੱਗਜ ਬੱਲੇਬਾਜ਼ ਕੁਮਾਰ ਸੰਗਾਕਾਰਾ ਦੇ ਨਾਮ ਵਨਡੇ ਕ੍ਰਿਕਟ ਵਿਚ ਲਗਾਤਾਰ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਦਰਜ ਹੈ। ਸੰਗਾਕਾਰਾ ਨੇ 2015 ਵਿਸ਼ਵ ਕੱਪ ਵਿਚ ਬੰਗਲਾਦੇਸ਼, ਇੰਗਲੈਂਡ, ਆਸਟਰੇਲੀਆ ਅਤੇ ਸਕਾਟਲੈਂਡ ਖਿਲਾਫ ਲਗਾਤਾਰ 4 ਸੈਂਕੜੇ ਲਗਾ ਕੇ ਇਤਿਹਾਸ ਰਚਿਆ। ਇਸ ਤੋਂ ਪਹਿਲਾਂ ਕੋਈ ਵੀ ਬੱਲੇਬਾਜ਼ ਵਨਡੇ ਕ੍ਰਿਕਟ ਵਿਚ ਲਗਾਤਾਰ 3 ਤੋਂ ਜ਼ਿਆਦਾ ਸੈਂਕੜੇ ਨਹੀਂ ਲਗਾ ਪਾਇਆ ਸੀ।
3631 ਵਨਡੇ ਮੁਕਾਬਲਿਆਂ ਵਿਚ ਨਹੀਂ ਹੋਇਆ ਇਹ ਕਾਰਨਾਮਾ
ਕੁਮਾਰ ਸੰਗਾਕਾਰਾ ਨੇ ਵਨਡੇ ਕ੍ਰਿਕਟ ਵਿਚ ਇਹ ਕਾਰਨਾਮਾ ਕੀਤਾ ਜੋ ਇਸ ਤੋਂ ਪਹਿਲਾਂ ਖੇਡੇ ਗਏ 3631 ਵਨਡੇ ਮੁਕਾਬਲਿਆਂ ਵਿਚ ਨਹੀਂ ਹੋਇਆ। ਸੰਗਾਕਾਰਾ ਨੇ ਸਕਾਟਲੈਂਡ ਦੇ ਖਿਲਾਫ ਸੈਂਕੜਾ ਲਗਾਇਆ ਅਤੇ ਇਸ ਦੇ ਨਾਲ ਵਨਡੇ ਕ੍ਰਿਕਟ ਵਿਚ ਲਗਾਤਾਰ ਚਾਰ ਮੈਚਾਂ ਵਿਚ ਚਾਰ ਸੈਂਕੜੇ ਲਗਾਉਣ ਵਾਲੇ ਉਹ ਪਹਿਲੇ ਬੱਲੇਬਾਜ਼ ਬਣ ਗਏ ਹਨ। ਵਿਸ਼ਵ ਕੱਪ ਦੇ ਇਤਿਹਾਸ ਵਿਚ ਵੀ ਅਜਿਹਾ ਕਾਰਨਾਮਾ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੰਗਲਾਦੇਸ਼ ਵਿਰੁੱਧ 105 ਦੌੜਾਂ, ਇੰਗਲੈਂਡ ਵਿਰੁੱਧ 117 ਦੌੜਾਂ ਅਤੇ ਆਸਟਰੇਲੀਆ ਵਿਰੁੱਧ 104 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ।
14 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ
ਇਸ ਟੂਰਨਾਮੈਂਟ ਵਿਚ ਉਹ ਵਨਡੇ ਕ੍ਰਿਕਟ ਵਿਚ 14 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣੇ। ਸਚਿਨ ਦੇ ਇਲਾਵਾ ਅਜਿਹਾ ਕਾਰਨਾਮਾ ਕਰਨ ਵਾਲੇ ਉਹ ਇਕਲੌਤੇ ਬੱਲੇਬਾਜ਼ ਹਨ। ਸੰਗਾਕਾਰਾ ਪਹਿਲਾਂ ਹੀ ਐਲਾਨ ਕਰ ਚੁੱਕੇ ਸਨ ਕਿ ਉਹ ਇਸ ਵਿਸ਼ਵ ਕੱਪ ਦੇ ਬਾਅਦ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਸਾਫ਼ ਹੈ ਉਹ ਆਪਣਾ ਸਰਵਸ੍ਰੇਸ਼ਠ ਆਪਣੇ ਆਖਰੀ ਵੱਡੇ ਟੂਰਨਾਮੈਂਟ ਲਈ ਬਚਾ ਕੇ ਰੱਖ ਰਹੇ ਸਨ।
ਇਨ੍ਹਾਂ ਬੱਲੇਬਾਜ਼ਾਂ ਨੇ ਲਗਾਏ ਲਗਾਤਾਰ ਸੈਂਕੜੇ
1. ਸ਼੍ਰੀਲੰਕਾਈ ਬੱਲੇਬਾਜ਼ ਕੁਮਾਰ ਸੰਗਾਕਾਰਾ, 4 ਸੈਂਕੜੇ
2. ਪਾਕਿ ਬੱਲੇਬਾਜ਼ ਜਹੀਰ ਅਬਾਸ, 3 ਸੈਂਕੜੇ
3. ਸਈਅਦ ਅਨਵਰ (ਪਾਕਿਸਤਾਨ) 3 ਸੈਂਕੜੇ, ਸਈਅਦ ਅਨਵਰ ਨੇ ਸ਼੍ਰੀਲੰਕਾ, ਵੈਸਟਇੰਡੀਜ਼ ਅਤੇ ਫਿਰ ਸ਼੍ਰੀਲੰਕਾ ਖਿਲਾਫ ਸੈਂਕੜੇ ਲਗਾ ਕੇ ਆਪਣਾ ਨਾਮ ਇਹ ਅਨੋਖੇ ਰਿਕਾਰਡ 'ਚ ਦਰਜ ਕੀਤਾ।
4. ਹਰਸ਼ਲ ਗਿਬਸ ਦੇ ਨਾਮ ਵੀ ਲਗਾਤਾਰ 3 ਸੈਂਕੜੇ ਲਗਾਉਣ ਦਾ ਰਿਕਾਰਡ ਦਰਸ ਹੈ।
5. ਏ.ਬੀ. ਡਿਵੀਲੀਅਰਸ 3 ਸੈਂਕੜੇ
6. ਕਵਿਟੰਨ ਡੀ ਕਾਕ (ਸਾਊਥ ਅਫਰੀਕਾ) 3 ਸੈਂਕੜੇ
7. ਰਾਸ ਟੇਲਰ (ਨਿਊਜ਼ੀਲੈਂਡ) 3 ਸੈਂਕੜ
ਸਟਾਰ ਖਿਡਾਰਨ ਮਾਰਟਿਨਾ ਹਿੰਗਸ ਟੈਨਿਸ ਨੂੰ ਕਹੇਗੀ ਅਲਵਿਦਾ
NEXT STORY