ਕੋਲੰਬੋ (ਭਾਸ਼ਾ)– ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ ਵੀਰਵਾਰ ਨੂੰ ਵਿਸ਼ੇਸ਼ ਜਾਂਚ ਕਮੇਟੀ ਨੂੰ 10 ਘੰਟੇ ਤੱਕ ਬਿਆਨ ਦਰਜ ਕਰਵਾਏ, ਜਿਹੜੀ ਦੇਸ਼ ਦੇ ਸਾਬਕਾ ਖੇਡ ਮੰਤਰੀ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਕਿ ਭਾਰਤ ਵਿਰੁੱਧ ਟੀਮ ਦਾ 2011 ਵਿਸ਼ਵ ਕੱਪ ਫਾਈਨਲ 'ਕੁਝ ਪੱਖਾਂ' ਨੇ ਫਿਕਸ ਕੀਤਾ ਸੀ। ਸਾਬਕਾ ਖੇਡ ਮੰਤਰੀ ਮਹਿੰਦਾਨੰਦਾ ਅਲੂਥਗਾਮਗੇ ਨੇ ਦੋਸ਼ ਲਾਏ ਗਏ ਸਨ ਕਿ 2 ਅਪ੍ਰੈਲ 2011 ਨੂੰ ਖੇਡਿਆ ਗਿਆ ਫਾਈਨਲ ਫਿਕਸ ਸੀ। ਉਸ ਨੇ ਹਾਲਾਂਕਿ ਇਸ ਸਬੰਧ ਵਿਚ ਕੋਈ ਠੋਸ ਸਬੂਤ ਨਹੀਂ ਦਿੱਤਾ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਖੇਡ ਮੰਤਰਾਲਾ ਨੇ ਜਾਂਚ ਸ਼ੁਰੂ ਕੀਤੀ।
ਵਿਸ਼ਵ ਕੱਪ 2011 ਫਾਈਨਲ 'ਚ ਸ਼੍ਰੀਲੰਕਾ ਦੀ ਕਪਤਾਨੀ ਕਰਨ ਵਾਲੇ ਸੰਗਕਾਰਾ ਨੇ 10 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਆਪਣਾ ਬਿਆਨ ਦਰਜ ਕਰਵਾਇਆ। ਹਾਲਾਂਕਿ ਉਨ੍ਹਾਂ ਨੇ ਕੀ ਬਿਆਨ ਦਿੱਤਾ ਇਸਦੀ ਜਾਣਕਾਰੀ ਨਹੀਂ ਮਿਲੀ ਹੈ।
ਅਗਲੇ ਮਹੀਨੇ ਲੰਕਾ ਪ੍ਰੀਮੀਅਰ ਲੀਗ ਦਾ ਆਯੋਜਨ ਕਰਨਾ ਚਾਹੁੰਦੈ ਸ਼੍ਰੀਲੰਕਾ
NEXT STORY