ਮੈਲਬੋਰਨ (ਭਾਸ਼ਾ)- ਭਾਰਤ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੇ ਜੋੜੀਦਾਰ ਹਮਵਤਨ ਰੋਹਨ ਬੋਪੰਨਾ ਨੂੰ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿੱਚ ਮਿਕਸਡ ਡਬਲਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਸਾਨੀਆ ਦਾ ਆਪਣੇ ਗ੍ਰੈਂਡ ਸਲੈਮ ਕਰੀਅਰ ਦਾ ਅੰਤ ਖ਼ਿਤਾਬ ਨਾਲ ਕਰਨ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ।
ਸਾਨੀਆ ਅਤੇ ਬੋਪੰਨਾ ਦੀ ਗੈਰ ਦਰਜਾ ਪ੍ਰਾਪਤ ਜੋੜੀ ਰੋਡੇ ਲੇਵਰ ਏਰੇਨਾ 'ਚ ਖੇਡੇ ਗਏ ਫਾਈਨਲ 'ਚ ਲੁਈਸਾ ਸਟੇਫਨੀ ਅਤੇ ਰਾਫੇਲ ਮਾਟੋਸ ਦੀ ਬ੍ਰਾਜ਼ੀਲੀਆਈ ਜੋੜੀ ਤੋਂ 6-7 (2) 2-6 ਨਾਲ ਹਾਰ ਗਈ। ਖੇਡ ਦੀ ਸਮਾਪਤੀ ਤੋਂ ਬਾਅਦ, ਸਾਨੀਆ ਨੇ ਬ੍ਰਾਜ਼ੀਲ ਦੀ ਜੋੜੀ ਨੂੰ ਜਿੱਤ ਲਈ ਵਧਾਈ ਦਿੱਤੀ, ਪਰ ਜਦੋਂ ਉਹ ਆਪਣੇ ਸਫ਼ਰ ਬਾਰੇ ਬੋਲਣ ਲੱਗੀ ਤਾਂ ਟੈਨਿਸ ਸਟਾਰ ਆਪਣੇ ਹੰਝੂ ਰੋਕ ਨਹੀਂ ਸਕੀ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਅਦਾਕਾਰਾ ਪਰਿਣੀਤੀ ਚੋਪੜਾ, ਗੋਲਕੀਪਰ ਅਦਿਤੀ ਚੌਹਾਨ ਅਤੇ 'ਆਪ' ਦੇ ਰਾਘਵ ਚੱਢਾ ਨੂੰ ਮਿਲਿਆ ਐਵਾਰਡ
ਭਾਵੁਕ ਸਾਨੀਆ ਨੇ ਕਿਹਾ, "ਜੇਕਰ ਮੈਂ ਰੋਂਦੀ ਹਾਂ, ਤਾਂ ਇਹ ਖੁਸ਼ੀ ਦੇ ਹੰਝੂ ਹਨ। ਇਹ ਸਿਰਫ਼ ਇੱਕ ਡਿਸਕਲੈਮਰ ਹੈ। ਮੈਂ ਅਜੇ ਵੀ ਕੁਝ ਹੋਰ ਟੂਰਨਾਮੈਂਟ ਖੇਡਣ ਜਾ ਰਹੀ ਹਾਂ ਪਰ ਮੇਰੇ ਪੇਸ਼ੇਵਰ ਕਰੀਅਰ ਦਾ ਮੇਰਾ ਸਫ਼ਰ ਮੈਲਬੌਰਨ ਵਿੱਚ ਸ਼ੁਰੂ ਹੋਇਆ ਸੀ। ਮੈਂ ਆਪਣੇ (ਗ੍ਰੈਂਡ ਸਲੈਮ) ਕਰੀਅਰ ਨੂੰ ਖ਼ਤਮ ਕਰਨ ਲਈ ਇਸ ਤੋਂ ਬਿਹਤਰ ਜਗ੍ਹਾ ਬਾਰੇ ਨਹੀਂ ਸੋਚ ਸਕਦੀ ਸੀ। ਮੈਨੂੰ ਇੱਥੇ ਘਰ ਵਾਂਗ ਮਹਿਸੂਸ ਕਰਾਉਣ ਲਈ ਤੁਹਾਡਾ ਧੰਨਵਾਦ। ਜਦੋਂ ਮੈਂ 14 ਸਾਲ ਦੀ ਸੀ ਰੋਹਨ ਮੇਰਾ ਪਹਿਲਾ ਮਿਕਸਡ ਡਬਲਜ਼ ਪਾਰਟਨਰ ਸੀ ਅਤੇ ਅਸੀਂ ਨੈਸ਼ਨਲਜ਼ ਜਿੱਤੇ, ਇਹ 22 ਸਾਲ ਪਹਿਲਾਂ ਦੀ ਗੱਲ ਹੈ ਅਤੇ ਮੈਂ ਇਸ ਤੋਂ ਬਿਹਤਰ ਵਿਅਕਤੀ ਬਾਰੇ ਨਹੀਂ ਸੋਚ ਸਕਦੀ ਸੀ, ਉਹ ਮੇਰਾ ਸਭ ਤੋਂ ਵਧੀਆ ਦੋਸਤ ਹੈ।"
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ਵਿੱਚ ਬੱਝੇ ਭਾਰਤੀ ਕ੍ਰਿਕਟਰ ਅਕਸ਼ਰ ਪਟੇਲ, ਵੇਖੋ ਖ਼ੂਬਸੂਰਤ ਤਸਵੀਰਾਂ
ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 6 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਸਾਨੀਆ ਨੇ ਆਪਣੇ ਕਰੀਅਰ ਵਿੱਚ ਤਿੰਨ ਮਹਿਲਾ ਡਬਲਜ਼ ਅਤੇ ਇੰਨੇ ਹੀ ਮਿਕਸਡ ਡਬਲਜ਼ ਗ੍ਰੈਂਡ ਸਲੈਮ ਖ਼ਿਤਾਬ ਜਿੱਤੇ ਹਨ। 42 ਸਾਲਾ ਬੋਪੰਨਾ ਨੇ ਫਰੈਂਚ ਓਪਨ ਦੇ ਰੂਪ 'ਚ ਮਿਕਸਡ ਡਬਲਜ਼ 'ਚ ਇਕ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: UK 'ਚ ਪੜ੍ਹਾਈ ਮਗਰੋਂ ਨੌਕਰੀ ਮਿਲਣੀ ਹੋਵੇਗੀ ਮੁਸ਼ਕਿਲ, ਸਰਕਾਰ ਲੈ ਸਕਦੀ ਹੈ ਇਹ ਵੱਡਾ ਫ਼ੈਸਲਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਆਹ ਦੇ ਬੰਧਨ ਵਿੱਚ ਬੱਝੇ ਭਾਰਤੀ ਕ੍ਰਿਕਟਰ ਅਕਸ਼ਰ ਪਟੇਲ, ਵੇਖੋ ਖ਼ੂਬਸੂਰਤ ਤਸਵੀਰਾਂ
NEXT STORY