ਨਵੀਂ ਦਿੱਲੀ— ਭਾਰਤ ਦੀ ਲੰਬੀ ਦੂਰੀ ਦੀ ਦੌੜਾਕ ਸੰਜੀਵਨੀ ਜਾਧਵ ਨੂੰ ਡੋਪਿੰਗ ਰੋਕੂ ਮਾਮਲੇ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਅਖਿਲ ਭਾਰਤੀ ਐਥਲੈਟਿਕਸ ਮਹਾਸੰਘ (ਏ. ਆਈ. ਐੱਫ. ਐੱਫ.) ਦੀ ਐਥਲੈਟਿਕਸ ਇੰਟੀਗ੍ਰਿਟੀ ਇਕਾਈ (ਏ. ਆਈ. ਯੂ.) ਨੇ ਦੋ ਸਾਲ ਲਈ ਪਾਬੰਦੀਸ਼ੁਦਾ ਕਰ ਦਿੱਤਾ ਹੈ। 23 ਸਾਲਾ ਇਸ ਖਿਡਾਰਨ ਨੇ 2019 ਏਸ਼ੀਆਈ ਚੈਂਪੀਅਨਸ਼ਿਪ ਦੇ 10,000 ਮੀਟਰ ਦੌੜ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਿਆ ਹੈ ਤੇ ਇਸ ਟੂਰਨਾਮੈਂਟ ਦੇ 2017 ਸੈਸ਼ਨ ਵਿਚ 5000 ਮੀਟਰ ਵਿਚ ਵੀ ਇਹ ਤਮਗਾ ਹਾਸਲ ਕੀਤਾ ਸੀ। ਏ. ਆਈ. ਯੂ. ਨੇ ਵੀਰਵਾਰ ਨੂੰ ਦਿੱਤੇ ਫੈਸਲੇ 'ਚ ਕਿਹਾ ਕਿ ਇਸ ਐਥਲੀਟ ਨੇ ਪਹਿਲੀ ਵਾਰ ਡੋਪਿੰਗ ਨਾਲ ਜੁੜੀ ਉਲੰਘਣਾ ਕੀਤੀ ਹੈ। ਉਸਦਾ ਮੁਅੱਤਲੀ ਦਾ ਸਮਾਂ 29 ਜੂਨ 2018 ਤੋਂ ਲਾਗੂ ਹੋਵੇਗਾ। ਏ. ਆਈ. ਯੂ. ਨੇ ਕਿਹਾ ਕਿ ਐਥਲੀਟ ਨੇ ਡੋਪਿੰਗ ਰੋਕੂ ਨਿਯਮਾਂ ਦਾ ਉਲੰਘਣਾ ਕਰਨ ਦੀ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ।
ਓਕੂਹਾਰਾ 'ਤੇ ਜਿੱਤ ਨਾਲ ਸਿੰਧੂ ਸੈਮੀਫਾਈਨਲ 'ਚ
NEXT STORY