ਨਵੀਂ ਦਿੱਲੀ- ਸੰਜੂ ਸੈਮਸਨ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੈਸ਼ਨ ’ਚ ਰਾਜਸਥਾਨ ਰਾਇਲਸ ਦੇ ਕਪਤਾਨ ਹੋਣਗੇ, ਜਦੋਂਕਿ ਆਸਟਰੇਲੀਆਈ ਬੱਲੇਬਾਜ਼ ਸਟੀਵਨ ਸਮਿਥ ਸਮੇਤ ਕਈ ਖਿਡਾਰੀਆਂ ਦੇ ਕੰਟਰੈਕਟਾਂ ਦਾ ਨਵੀਨੀਕਰਣ ਨਹੀਂ ਕੀਤਾ ਗਿਆ ਹੈ ਹਾਲਾਂਕਿ ਚੇਨਈ ਸੁਪਰ ਕਿੰਗਜ਼ ਨੇ ਧਾਕੜ ਸੁਰੇਸ਼ ਰੈਨਾ ਨੂੰ ਟੀਮ ’ਚ ਬਰਕਰਾਰ ਰੱਖਿਆ ਹੈ। ਅੱਠਾਂ ਟੀਮਾਂ ਲਈ ਉਨ੍ਹਾਂ ਖਿਡਾਰੀਆਂ ਦੀ ਸੂਚੀ ਦੇਣ ਦੀ ਸਮਾਂ ਹੱਦ ਬੁੱਧਵਾਰ ਤੱਕ ਕੀਤੀ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਆਈ. ਪੀ. ਐੱਲ.-14 ’ਚ ਬਰਕਰਾਰ ਰੱਖਿਆ ਹੈ ਜਾਂ ਰਵਾਨਾ ਕਰ ਦਿੱਤਾ ਹੈ।
ਹਮਲਾਵਰ ਬੱਲੇਬਾਜ਼ ਗਲੇਨ ਮੈਕਸਵੇਲ ਦਾ ਕਿੰਗਸ ਇਲੈਵਨ ਪੰਜਾਬ ਅਤੇ ਆਰੋਨ ਫਿੰਚ ਦਾ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਨਾਲ ਕਰਾਰ ਵੀ ਖਤਮ ਹੋ ਗਿਆ ਹੈ। ਪੰਜਾਬ ਨੇ ਵੈਸਟਇੰਡੀਜ ਦੇ ਹਰਫਨਮੌਲਾ ਸ਼ੇਲਡਨ ਕੋਟਰੇਲ, ਅਫਗਾਨਿਸਤਾਨ ਦੇ ਮੁਜੀਬੁਰ ਰਹਿਮਾਨ ਅਤੇ ਨਿਊਜ਼ੀਲੈਂਡ ਦੇ ਜਿੰਮੀ ਨੀਸ਼ਾਮ ਦੇ ਨਾਲ ਕਰਾਰ ਵੀ ਨਹੀਂ ਵਧਾਇਆ ਹੈ। ਚੇਨਈ ਸੁਪਰ ਕਿੰਗਸ ਵੱਲੋਂ ਹਰਭਜਨ ਸਿੰਘ ਅਤੇ ਮੁੰਬਈ ਇੰਡੀਅਨਜ਼ ਵੱਲੋਂ ਲਸਿਥ ਮਲਿੰਗਾ ਦੀ ਵੀ ਰਵਾਨਗੀ ਹੋ ਗਈ ਹੈ। ਹਰਭਜਨ ਤੋਂ ਇਲਾਵਾ ਕੇਦਾਰ ਜਾਧਵ, ਪਿਊਸ਼ ਚਾਵਲਾ ਅਤੇ ਮੁਰਲੀ ਵਿਜੇ ਦੇ ਨਾਲ ਕਰਾਰ ਵੀ ਨਹੀਂ ਵਧਾਇਆ ਗਿਆ ਹੈ। ਮੁੰਬਈ ਨੇ ਸ਼ੇਰਫਾਨ ਰਦਰਫੋਰਡ ਦੇ ਨਾਲ ਕਰਾਰ ਦਾ ਵਿਸਤਾਰ ਨਹੀਂ ਕੀਤਾ, ਜਦੋਂਕਿ ਦਿੱਲੀ ਟੀਮ ਵੱਲੋਂ ਇੰਗਲੈਂਡ ਦੇ ਜੈਸਨ ਰਾਏ, ਵਿਕਟਕੀਪਰ ਏਲੇਕਸ ਕੈਰੀ, ਲੈੱਗ ਸਪਿਨਰ ਸੰਦੀਪ ਲਾਮਿਛਾਨੇ ਅਤੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਦੀ ਰਵਾਨਗੀ ਹੋ ਗਈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਵਿਰੁੱਧ ਟੈਸਟ ’ਚ 50 ਫੀਸਦੀ ਦਰਸ਼ਕਾਂ ਨੂੰ ਇਜਾਜ਼ਤ ਦੇ ਸਕਦੈ BCCI
NEXT STORY