ਮੁੰਬਈ— ਕੇਰਲ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਚਾਹੁੰਣ ਵਾਲਿਆਂ ਦੇ ਲਈ ਇਕ ਬੁਰੀ ਖਬਰ ਹੈ। ਉਹ ਇੰਗਲੈਂਡ ਜਾਣ ਵਾਲੀ ਭਾਰਤੀ ਟੀਮ ਤੋਂ ਬਾਹਰ ਹੋ ਗਏ ਹਨ। ਦਰਅਸਲ,ਉਨ੍ਹਾਂ ਨੇ ਇਸ ਦੌਰੇ ਤੋਂ ਬਾਹਰ ਹੋਣ ਦੀ ਵਜ੍ਹਾ ਯੋ.ਯੋ ਟੈਸਟ 'ਚ ਫੈਲ ਹੋਣਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੈਸਟ 'ਚ ਫੇਲ ਹੋਣ ਵਾਲੇ 23 ਸਾਲਾਂ ਬੱਲੇਬਾਜ਼ ਨੂੰ ਦੌਰੇ 'ਤੇ ਜਾਣ ਤੋਂ ਮਨ੍ਹਾ ਕਰ ਦਿੱਤਾ। ਸ਼ਰੇਅਸ ਅਈਅਰ ਦੀ ਕਪਤਾਨੀ ਵਾਲੀ ਟੀਮ ਸ਼ਨੀਵਾਰ ਨੂੰ ਦਿੱਲੀ ਤੋਂ ਲੰਡਨ ਦੇ ਲਈ ਰਵਾਨਾ ਹੋਈ, ਪਰ ਸੰਜੂ ਨਹੀਂ ਗਏ। ਉਨ੍ਹਾਂ ਦੇ ਨਾ ਜਾਣ ਦੀ ਵਜ੍ਹਾ ਉਸ ਸਮੇਂ ਪਤਾ ਨਹੀਂ ਲੱਗੀ ਸੀ। ਇਸ ਬਾਰੇ 'ਚ ਮੁੰਬਈ ਮਿਰਰ ਨੂੰ ਆਪਣੇ ਸੂਤਰਾਂ ਤੋਂ ਪਤਾ ਚੱਲਿਆ ਕਿ ਸੰਜੂ ਸੈਮਸਨ 16.1 ਦਾ ਸਕੋਰ ਕਰਨ 'ਚ ਨਾਕਾਮ ਰਹੇ, ਜਿਸਨੂੰ ਭਾਰਤੀ ਟੀਮ ਨੇ ਟੀਮ 'ਚ ਆਉਣ ਦੇ ਲਈ ਵੇਂਚਮਾਰਕ ਬਣਾ ਰੱਖਿਆ ਹੈ।
ਸੰਜੂ ਸੈਮਸਨ ਉਨ੍ਹਾਂ ਚੁਨਿੰਦਾ ਖਿਡਾਰੀਆਂ 'ਚ ਸ਼ਾਮਲ ਹੈ, ਜਿਨ੍ਹਾਂ 'ਤੇ ਜੂਨੀਅਰ ਟੀਮ ਦੇ ਕੋਚ ਰਾਹੁਲ ਦ੍ਰਵਿੜ ਬਹੁਤ ਨਿਗਾ ਰੱਖੇ ਹੋਏ ਸਨ। ਜਦੋਂ ਦ੍ਰਿਵੜ ਦਿੱਲੀ ਡੇਅਰਡੇਵਿਲਜ਼ ਦੇ ਕੋਚ ਸਨ ਉਦੋਂ ਵੀ ਉਨ੍ਹਾਂ ਨੇ ਸੈਮਸਨ ਦੇ ਖੇਡ 'ਤੇ ਬਹੁਤ ਕੰਮ ਕੀਤਾ ਸੀ। ਆਈ.ਪੀ.ਐੱਲ. ਦੇ ਇਸ ਸੈਸ਼ਨ 'ਚ ਸੰਜੂ ਨੇ 15 ਪਾਰੀਆਂ 'ਚ 31.50 ਦੀ ਔਸਤ ਨਾਲ 441 ਦੌੜਾਂ ਬਣਾਈਆਂ ਸਨ।ਬੈਂਗਲੁਰੂ 'ਚ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਸੂਤਰਾਂ ਨੇ ਖੁਲਾਸਾ ਕੀਤਾ ਕਿ 3 ਦਿਨ ਪਹਿਲਾਂ ਸੰਜੂ ਸੈਮਸਨ ਦੇ ਦੌਰੇ 'ਤੇ ਜਾਣ ਵਾਲੇ ਖਿਡਾਰੀਆਂ ਦੇ ਨਾਲ ਯੋ-ਯੋ ਟੈਸਟ ਹੋਇਆ ਸੀ। ਇਸ ਟੈਸਟ 'ਚ ਸੰਜੂ ਦਾ ਸਕੋਰ ਉਮੀਦ ਦੇ ਮੁਤਾਬਕ ਨਹੀਂ ਰਿਹਾ। ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਸੰਜੂ ਸੈਮਸਨ ਦਾ ਰਿਪਲੇਸਮੈਂਟ ਨਹੀਂ ਮਿਲ ਸਕਿਆ ਹੈ। ਉਮੀਦ ਹੈ ਕਿ ਜਲਦ ਹੀ ਕਿਸੇ ਨੂੰ ਭੇਜਿਆ ਜਾਵੇਗਾ।
ਸੰਜੂ ਨੇ ਹਾਲ ਹੀ 'ਚ ਖਤਮ ਹੋਈ ਇੰਡੀਆ ਪ੍ਰੀਮੀਅਰ ਲੀਗ ਦੇ 11 ਵੇਂ ਸੈਸ਼ਨ ਦੇ ਇਲਾਵਾ ਵਿਜੇ ਹਜਾਰੇ ਟ੍ਰਾਫੀ 'ਚ ਵੀ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ, ਜਿਸਦੀ ਵਜ੍ਹਾ ਨਾਲ ਉਨ੍ਹਾਂ ਨੇ ਇੰਗਲੈਂਡ ਦੌਰੇ 'ਤੇ ਮੌਕਾ ਮਿਲਿਆ। ਜ਼ਿਕਰਯੋਗ ਹੈ ਕਿ ਦੌਰੇ 'ਤੇ ਜਾਣ ਵਾਲੀ ਟੀਮ 'ਚ ਇਕ ਹੋਰ ਵਿਕਟਕੀਪਰ ਰਿਸ਼ਭ ਪੰਤ ਮੌਜੂਦ ਹਨ।
14 ਜੂਨ ਨੂੰ ਬੈਂਗਲੁਰੂ 'ਚ ਹੋਣ ਵਾਲੇ ਅਫਗਾਨਿਸਤਾਨ ਦੇ ਖਿਲਾਫ ਇਕਲੌਤੇ ਟੈਸਟ ਦੇ ਲਈ ਭਾਰਤੀ ਟੀਮ 'ਚ ਸ਼ਾਮਲ ਖਿਡਾਰੀਆਂ ਦਾ ਯੋ-ਯੋ ਟੈਸਟ ਵੀ 9 ਜੂਨ ਨੂੰ ਹੋਇਆ ਸੀ। ਇਸ ਟੈਸਟ 'ਚ ਕੋਈ ਵੀ ਭਾਰਤੀ ਖਿਡਾਰੀ ਫੇਲ ਨਹੀਂ ਹੋਇਆ। ਆਇਰਲੈਂਡ ਅਤੇ ਇੰਗਲੈਂਡ ਦੇ ਲਈ ਘੋਸ਼ਿਤ ਵਨਡੇਅ ਅਤੇ ਟੀ20 ਟੀਮ 'ਚ ਸ਼ਾਮਲ ਕੁਝ ਕਈ ਖਿਡਾਰੀਆਂ ਦਾ ਫਿਟਨੇਸ ਟੈਸਟ 15 ਅਤੇ 16 ਜੂਨ ਨੂੰ ਹੋਣਾ ਹੈ।
ਇਜ਼ਮਾਮ ਉਲ ਹੱਕ ਨੇ ਕਿਹਾ, ਮੇਰਾ ਬੇਟਾ ਸਚਿਨ ਦਾ ਫੈਨ ਹੈ
NEXT STORY