ਨਵੀਂ ਦਿੱਲੀ : ਰਾਜਸਥਾਨ ਰਾਇਲਜ਼ ਲਈ ਓਪਨਿੰਗ ਕਰਨ ਆਏ ਸੰਜੂ ਸੈਮਸਨ ਨੇ ਆਪਣੀ ਟੀਮ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। ਚੇਨਈ ਵਰਗੀ ਮਜ਼ਬੂਤ ਟੀਮ ਖਿਲਾਫ ਸੰਜੂ ਨੇ ਨਿਡਰਨਾ ਨਾਲ ਬੱਲੇਬਾਜ਼ੀ ਕੀਤੀ ਅਤੇ ਸ਼ੁਰੂਆਤੀ ਓਵਰਾਂ 'ਚ ਹੀ ਚੇਨਈ ਦੀ ਪੇਸ ਬੈਟਰੀ ਦੀ ਖੂਬ ਕੁਟਾਈ ਕੀਤੀ। ਸੰਜੂ ਨੇ ਸਿਰਫ਼ 32 ਗੇਂਦਾਂ 'ਚ ਇੱਕ ਚੌਕੇ ਅਤੇ 9 ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੀ ਸਟ੍ਰਾਇਕ ਰੇਟ 231 ਦੇ ਆਸਪਾਸ ਰਹੀ। ਖਾਸ ਗੱਲ ਇਹ ਰਹੀ ਕਿ ਸੰਜੂ ਵੱਲੋਂ ਚੇਨਈ ਦੇ ਸਪਿਨਰ ਪਿਉਸ਼ ਚਾਵਲਾ ਨੂੰ ਲਗਾਇਆ ਗਿਆ ਛੱਕਾ।
ਦਰਅਸਲ, ਸੰਜੂ ਆਪਣੀ ਪੂਰੀ ਲੈਅ 'ਚ ਚੱਲ ਰਹੇ ਸਨ। ਇਸ ਦੌਰਾਨ ਧੋਨੀ ਨੇ ਪਿਉਸ਼ ਦੇ ਹੱਥ 'ਚ ਗੇਂਦ ਫੜਾਈ। ਪਿਉਸ਼ ਨੇ ਪਹਿਲੇ ਮੈਚ 'ਚ ਮੁੰਬਈ ਖਿਲਾਫ ਰੋਹਿਤ ਸ਼ਰਮਾ ਦਾ ਵਿਕਟ ਲਿਆ ਸੀ ਪਰ ਅੱਜ ਉਹ ਬਹੁਤ ਮਹਿੰਗੇ ਸਾਬਤ ਹੋਏ। ਸੰਜੂ ਪਿਉਸ਼ 'ਤੇ ਇੰਨੇ ਹਾਵੀ ਹੁੰਦੇ ਵਿਖੇ ਕਿ ਉਨ੍ਹਾਂ ਨੂੰ ਪਹਿਲੇ ਹੀ ਦੋ ਓਵਰਾਂ 'ਚ 47 ਦੌੜਾਂ ਮਿਲੀਆਂ। ਇਸ ਦੌਰਾਨ ਸੰਜੂ ਨੇ ਪਿਉਸ਼ ਦੀ ਗੇਂਦ 'ਤੇ ਇੰਨਾ ਲੰਮਾ ਛੱਕਾ ਲਗਾਇਆ ਕਿ ਗੇਂਦ ਸਟੇਡੀਅਮ ਦੇ ਪਾਰ ਜਾ ਡਿੱਗੀ।
ਦੇਖੋ ਵੀਡੀਓ-
IPL 2020 CSK vs RR : ਸੰਜੂ ਨੇ ਖੇਡੀ ਧਮਾਕੇਦਾਰ ਪਾਰੀ, ਬਣਾਇਆ ਸਭ ਤੋਂ ਤੇਜ਼ ਅਰਧ ਸੈਂਕੜਾ
NEXT STORY