ਜੰਮੂ : ਦਿੱਲੀ ਨੇ ਸੰਤੋਸ਼ ਟਰਾਫੀ ਲਈ 79ਵੇਂ ਸੀਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਉੱਤਰੀ ਖੇਤਰ ਕੁਆਲੀਫਾਈਂਗ ਰਾਊਂਡ ਵਿਚ ਸੋਮਵਾਰ ਨੂੰ ਗਰੁਪ-ਬੀ 'ਚ ਚੰਡੀਗੜ੍ਹ ਨੂੰ 1-0 ਨਾਲ ਹਰਾ ਦਿੱਤਾ। ਇਹ ਮੈਟ ਕਟਰਾ ਦੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਸਪੋਰਟਸ ਕਾਂਪਲੈਕਸ ਵਿਚ ਖੇਡਿਆ ਗਿਆ। ਇਸ ਮੈਚ ਵਿਚ ਦਿੱਲੀ ਟੀਮ ਨੇ ਸ਼ੁਰੂਆਤ ਤੋਂ ਹੀ ਆਪਣਾ ਦਬਦਬਾ ਬਣਾ ਕੇ ਰੱਖਿਆ ਅਤੇ ਚੰਡੀਗੜ੍ਹ ਨੂੰ 1-0 ਨਾਲ ਹਰਾਇਆ।
ਮੈਚ ਦੇ ਪਹਿਲੇ ਹਾਫ ਦੇ 30ਵੇਂ ਮਿੰਟ ਵਿਚ ਦਿੱਲੀ ਦੇ ਅਨੁਪਮ ਵਿਸ਼ਵਕਰਮਾ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਪੋਸਟ ਨਾਲ ਜਾ ਕੇ ਟਕਰਾ ਗਈ। ਮੈਚ ਦੇ 38ਵੇਂ ਮਿੰਟ ਵਿਚ ਅਨੁਪਮ ਦੇ ਬਿਹਤਰੀਨ ਕ੍ਰਾਸ ਨੂੰ ਡਿਫੈਂਡਰ ਨਿਤੇਸ਼ ਛਿਕਾਰਾ ਨੇ ਸ਼ਾਨਦਾਰ ਹੈਡਰ ਦੇ ਜ਼ਰੀਏ ਗੋਲ ਵਿਚ ਤਬਦੀਲ ਕਰ ਦਿੱਲੀ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਦਿੱਲੀ ਨੇ ਆਪਣੀ ਇਸ ਬੜ੍ਹਤ ਨੂੰ ਆਖਰ ਤੱਕ ਬਰਕਰਾਰ ਰੱਖਿਆ। ਦਿੱਲੀ ਦਾ ਅਗਲਾ ਮੁਕਾਬਲਾ 13 ਫਰਵੀ ਨੂੰ ਮੇਜ਼ਬਾਨ ਜੰਮੂ-ਕਸ਼ਮੀਰ ਟੀਮ ਨਾਲ ਹੋਵੇਗਾ।
ਕੋਹਲੀ ਨਾਲ ਤੁਲਨਾ ਕਰਨ 'ਤੇ ਭਡ਼ਕਿਆ ਇਹ ਪਾਕਿ ਖਿਡਾਰੀ
NEXT STORY