ਲਧਿਆਣਾ (ਪਰਮਿੰਦਰ)– ਗੋਆ ਦੇ ਤੇਜ਼ਤਰਾਰ ਖਿਡਾਰੀਆਂ ਨੇ ਮੰਗਲਵਾਰ ਨੂੰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਮਘੇਲਿਆ ਨੂੰ 2-1 ਗੋਲਾਂ ਨਾਲ ਹਰਾ ਕੇ 10 ਅੰਕਾਂ ਨਾਲ 73ਵੀਂ ਨੈਸ਼ਨਲ ਫੁੱਟਬਾਲ ਹੀਰੋ ਸੰਤੋਸ਼ ਟਰਾਫੀ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਹੈ। ਦੂਜੇ ਮੈਚ ਵਿਚ ਓਡਿਸ਼ਾ ਨੂੰ 2-1 ਨਾਲ ਹਰਾ ਕੇ ਅਤੇ 6 ਅੰਕ ਲੈ ਕੇ ਵੀ ਦਿੱਲੀ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਗਿਆ ਕਿਉਂਕਿ ਗਰੁੱਪ ਏ ਵਿਚ ਸਰਵਿਸਿਜ਼ ਦੀ ਟੀਮ ਪਹਿਲਾਂ ਹੀ 10 ਅੰਕ ਲੈ ਕੇ ਸੈਮੀਫਾਈਨਲ 'ਚ ਦਾਖਲ ਹੋ ਚੁੱਕੀ ਹੈ।
ਗੁਰੂ ਨਾਨਕ ਸਟੇਡੀਅਮ 'ਚ ਹੋਏ ਮੈਚ 'ਚ ਮੇਘਾਲਿਆ ਟੀਮ ਦੇ ਕਪਤਾਨ ਡੋਨਬਰਲਾਗ ਨੇ 30ਵੇਂ ਮਿੰਟ 'ਚ ਗੋਲ ਕਰ ਕੇ ਬੜ੍ਹਤ ਦਿਵਾਈ ਪਰ ਇਹ ਬੜ੍ਹਤ ਜ਼ਿਆਦਾ ਸਮੇਂ ਤਕ ਬਰਕਰਾਰ ਨਾ ਰਹਿ ਸਕੀ। 10 ਮਿੰਟ ਬਾਅਦ ਹੀ ਚੇਤਨ ਕੋਮਰਪੰਤ ਨੇ ਗੋਲ ਕਰ ਕੇ ਟੀਮ ਨੂੰ ਬਰਾਬਰੀ 'ਤੇ ਲਿਆਂਦਾ। ਦੂਜੇ ਹਾਫ 'ਚ ਵੀਟੋਰਿੰਡ ਨੇ 58ਵੇਂ ਮਿੰਟ ਵਿਚ ਗੋਲ ਕਰ ਕੇ 2-1 ਦੀ ਬੜ੍ਹਤ ਦਿਵਾਈ ਜੋ ਮੈਚ ਦੇ ਆਖਰੀ ਮਿੰਟ ਤਕ ਜੇਤੂ ਬਣ ਗਈ। ਦੂਜੇ ਮੈਚ 'ਚ ਓਡਿਸ਼ਾ ਦੇ ਚੰਦਰਾ ਮੁਦੁਲੀ ਨੇ 10ਵੇਂ ਮਿੰਟ 'ਚ ਗੋਲ ਕਰ ਕੇ 1-0 ਦੀ ਬੜ੍ਹਤ ਦਿਵਾਈ ਜਦਕਿ ਦਿੱਲੀ ਟੀਮ ਦੇ ਕਪਤਾਨ ਆਯੂਸ਼ ਅਧਿਕਾਰੀ ਨੇ 25ਵੇਂ ਮਿੰਟ 'ਚ ਗੋਲ ਕਰ ਕੇ ਮੈਚ ਬਰਾਬਰੀ 'ਤੇ ਲਿਆਂਦਾ ਤੇ 66ਵੇਂ ਮਿੰਟ 'ਚ ਦੂਜਾ ਗੋਲ ਕੀਤਾ ਜੋ ਟੀਮ ਨੂੰ ਜੇਤੂ ਬਣਾ ਗਿਆ। ਦਿੱਲੀ ਦੇ ਦੋ ਤੇ ਓਡਿਸ਼ਾ ਦੇ 3 ਖਿਡਾਰੀਆਂ ਨੂੰ ਪੀਲੇ ਕਾਰਡ ਦਿਖਾਏ ਗਏ। ਦਿੱਲੀ ਨੇ 4 ਮੈਚ ਖੇਡ ਕੇ 2 ਜਿੱਤੇ ਤੇ 2 ਹਾਰੇ ਅਤੇ ਓਡਿਸ਼ਾ ਵਲੋਂ ਖੇਡੇ ਚਾਰੇ ਮੈਚ ਹਾਰ ਕੇ ਸਿਰਫ 3 ਗੋਲ ਕਰਨ ਵਿਚ ਹੀ ਸਫਲ ਹੋਇਆ ਅਤੇ 7 ਗੋਲ ਕਰਵਾਏ। ਮੇਘਾਲਿਆ ਨੇ ਵੀ 4 ਖੇਡੇ ਮੈਚਾਂ 'ਚੋਂ 1 ਮੈਚ ਹੀ ਜਿੱਤਿਆ। 7 ਗੋਲ ਖਾ ਕੇ ਸਿਰਫ 3 ਗੋਲ ਕਰਨ ਵਿਚ ਹੀ ਸਫਲ ਹੋਇਆ। 17 ਅਪ੍ਰੈਲ ਨੂੰ ਹੋਣ ਵਾਲੇ ਮੈਚ ਮਹਾਰਾਸ਼ਟਰ ਤੇ ਪੰਜਾਬ ਲਈ ਬਹੁਤ ਹੀ ਅਹਿਮ ਹਨ ਜਦਕਿ ਕਰਨਾਟਕਾ ਤੇ ਸਿੱਕਮ ਦੀਆਂ ਟੀਮਾਂ ਜਿੱਤ ਹਾਰ ਨੂੰ ਮਹੱਤਤਾ ਨਹੀਂ ਦਿੰਦੀਆਂ।
32ਵੀਂ ਸਿੱਖ ਖੇਡਾਂ 'ਚ ਨਿਊਜ਼ੀਲੈਂਡ ਤੋਂ 150 ਖਿਡਾਰੀ ਲੈਣਗੇ ਹਿੱਸਾ
NEXT STORY