ਸਪੋਰਟਸ ਡੈਸਕ- ਸ਼ੁਭਮਨ ਗਿੱਲ ਅਤੇ ਸਾਰਾ ਤੇਂਦੁਲਕਰ ਦੇ ਰਿਸ਼ਤੇ ਦੀਆਂ ਅਫਵਾਵਾਂ ਕਾਫੀ ਸਮੇਂ ਤੋਂ ਚਲ ਰਹੀਆਂ ਹਨ, ਪਰ ਸੱਚਾਈ ਕੁਝ ਹੋਰ ਹੀ ਹੈ। ਦੱਸਣ ਯੋਗ ਗੱਲ ਇਹ ਹੈ ਕਿ ਨਾ ਤਾਂ ਸਾਰਾ ਤੇਂਦੁਲਕਰ ਇੰਸਟਾਗ੍ਰਾਮ 'ਤੇ ਸ਼ੁਭਮਨ ਗਿੱਲ ਨੂੰ ਫਾਲੋ ਕਰਦੀ ਹੈ ਤੇ ਨਾ ਹੀ ਗਿੱਲ ਉਸਨੂੰ। ਪਰ ਸਾਰਾ ਇੱਕ ਹੋਰ ਖਿਡਾਰੀ ਨੂੰ ਫਾਲੋ ਕਰਦੀ ਹੈ ਜੋ ਗਿੱਲ ਦਾ ਨੇੜਲਾ ਦੋਸਤ ਅਤੇ ਪਹਿਲਾਂ ਉਸਦਾ ਰੂਮਮੈਟ ਵੀ ਰਹਿ ਚੁੱਕਾ ਹੈ।
ਇਹ ਦੋਸਤ ਹੋਰ ਕੋਈ ਨਹੀਂ, ਸਗੋਂ ਭਾਰਤ ਦੀ ਟੀਮ ਲਈ ਖੇਡਣ ਵਾਲਾ ਖੱਬੇ ਹੱਥ ਦਾ ਬੱਲੇਬਾਜ਼ ਇਸ਼ਾਨ ਕਿਸ਼ਨ ਹੈ। ਇਸ਼ਾਨ ਨਾ ਸਿਰਫ਼ ਸਾਰਾ ਨੂੰ ਫਾਲੋ ਕਰਦਾ ਹੈ, ਸਗੋਂ ਉਸ ਦੀਆਂ ਤਸਵੀਰਾਂ ਨੂੰ ਲਾਈਕ ਵੀ ਕਰਦਾ ਹੈ। ਹਾਲ ਹੀ ਵਿੱਚ ਸਾਰਾ ਨੇ ਆਪਣੇ ਯੂਰਪ ਟੂਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ 'ਤੇ ਇਸ਼ਾਨ ਨੇ ਰਿਐਕਸ਼ਨ ਦਿੱਤਾ।

ਇਸ਼ਾਨ ਅਤੇ ਗਿੱਲ ਪਹਿਲਾਂ ਇੱਕੋ ਰੂਮ ਵਿੱਚ ਰਿਹਾ ਕਰਦੇ ਸਨ ਜਦੋਂ ਦੋਵਾਂ ਨੇ ਟੀਮ ਇੰਡੀਆ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਹਾਲਾਂਕਿ ਹੁਣ ਟੀਮ ਇੰਡੀਆ ਵਿੱਚ ਹਰ ਖਿਡਾਰੀ ਨੂੰ ਅਲੱਗ-ਅਲੱਗ ਰੂਮ ਦਿੱਤਾ ਜਾਂਦਾ ਹੈ।
ਦੂਜੇ ਪਾਸੇ ਗੱਲ ਕਰੀਏ ਸਾਰਾ ਤੇਂਦੁਲਕਰ ਦੀ ਤਾਂ ਉਹ ਆਸਟਰੇਲੀਆ ਦੇ ਨਵੇਂ ਟੂਰਿਜ਼ਮ ਕੈਂਪੇਨ ਦਾ ਹਿੱਸਾ ਬਣ ਗਈ ਹੈ। ਇਸ ਮੁਹਿੰਮ ਰਾਹੀਂ ਉਹ ਭਾਰਤ ਵਿੱਚ ਆਸਟਰੇਲੀਆਈ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦਾ ਕੰਮ ਕਰੇਗੀ।
ਇਸ਼ਾਨ ਕਿਸ਼ਨ ਲੰਮੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹੈ ਪਰ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਜਲਦੀ ਵਾਪਸੀ ਕਰ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਗਿੱਲ ਨਾਲ ਉਸ ਦੀ ਦੋਸਤੀ ਅਤੇ ਸਾਰਾ ਨਾਲ ਇਹ ਨਜ਼ਦੀਕੀਆਂ ਉਸ ਦੇ ਕਿਰਦਾਰ ’ਤੇ ਕਿੰਨਾ ਅਸਰ ਪਾਉਂਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs ENG:ਅਖ਼ੀਰਲੇ ਮੈਚ 'ਚ ਭਾਰਤ ਨੂੰ ਭਾਰੀ ਪੈ ਸਕਦਾ ICC ਦਾ ਇਹ ਨਿਯਮ! 7 ਮਿੰਟ 'ਚ ਬਦਲ ਜਾਣਗੇ ਹਾਲਾਤ
NEXT STORY