ਗੌਂਡਾ- ਸਰਿਤਾ ਮੋਰ ਨੇ ਆਪਣੇ ਦਮਖਮ ਅਤੇ ਕੌਸ਼ਲ ਦਾ ਚੰਗਾ ਨਮੂਨਾ ਪੇਸ਼ ਕਰ ਕੇ ਸ਼ੁੱਕਰਵਾਰ ਨੂੰ ਇੱਥੇ ਗੀਤਾ ਫੋਗਾਟ ਨੂੰ ਹਰਾ ਕੇ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੇ 59 ਕਿ. ਗ੍ਰਾ. ਦਾ ਖਿਤਾਬ ਜਿੱਤਿਆ। ਮਹਿਲਾਵਾਂ ’ਚ 59 ਕਿ. ਗ੍ਰਾ. ਸਭ ਤੋਂ ਮੁਸ਼ਕਿਲ ਭਾਰ ਵਰਗ ਸੀ। ਕਿਉਂਕਿ ਵਿਸ਼ਵ ਚੈਂਪੀਅਨਸ਼ਿਪ ਦੀ 3 ਤਮਗਾ ਜੇਤੂ ਖਿਤਾਬ ਦੀ ਦੌੜ ’ਚ ਸ਼ਾਮਲ ਸੀ। ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸਰਿਤਾ ਮੋਰ ਨੂੰ ਸਿਰਫ ਪੂਜਾ ਢਾਂਡਾ (2018 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ) ਕੋਲੋਂ ਹੀ ਚੁਣੌਤੀ ਮਿਲੀ। ਉਸ ਨੇ 2 ਮਕਾਬਲਿਆਂ ’ਚ ਆਪਣੀ ਵਿਰੋਧੀ ਨੂੰ ਚਿੱਤ ਕੀਤਾ ਅਤੇ ਇਕ ਮੁਕਾਬਲੇ ਨੂੰ ਅੰਕਾਂ ਦੇ ਆਧਾਰ ’ਤੇ ਜਿੱਤਿਆ।
ਇਹ ਖ਼ਬਰ ਪੜ੍ਹੋ- ਸੈਮੀਫਾਈਨਲ ਤੋਂ ਪਹਿਲਾਂ ਰਿਜ਼ਵਾਨ ਨੇ ICU ’ਚ ਬਿਤਾਈਆਂ ਸਨ 2 ਰਾਤਾਂ
ਗੀਤਾ ਫੋਗਾਟ ਨੇ 3 ਸਾਲ ਤੱਕ ਜਨੇਪਾ ਛੁੱਟੀ ’ਤੇ ਰਹਿਣ ਤੋਂ ਬਾਅਦ ਮੁਕਾਬਲੇਬਾਜ਼ੀ ਕੁਸ਼ਤੀ ’ਚ ਵਾਪਸੀ ਕੀਤੀ। ਵਿਸ਼ਵ ਚੈਂਪੀਅਨਸ਼ਿਪ 2012 ਦੀ ਕਾਂਸੀ ਤਮਗਾ ਜੇਤੂ 32 ਸਾਲਾ ਗੀਤਾ ਨੇ ਫਾਈਨਲ ’ਚ ਪ੍ਰਵੇਸ਼ ਵੀ ਕੀਤਾ ਜਿੱਥੇ ਉਸ ਨੂੰ 26 ਸਾਲਾ ਸਰਿਤਾ ਨੇ 8-0 ਨਾਲ ਹਰਾਇਆ। ਗੀਤਾ ਨੇ ਇਸ ਤੋਂ ਪਹਿਲਾਂ ਆਖਰੀ ਵਾਰ 2017 ’ਚ ਰਾਸ਼ਟਰੀ ਚੈਂਪੀਅਨਸ਼ਿਪ ’ਚ ਹਿੱਸਾ ਲਿਆ ਸੀ। ਉਦੋਂ ਉਸ ਨੇ ਫਾਈਨਲ ’ਚ ਸਰਿਤਾ ਨੂੰ ਹਰਾਇਆ ਸੀ। ਸਰਿਤਾ ਨੇ ਬਾਅਦ ਵਿਚ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਮੇਰਾ ਹੌਸਲਾ ਵਧਿਆ ਹੋਇਆ ਸੀ। ਮੈਂ ਆਪਣੇ ਹਮਲੇ 'ਤੇ ਕੰਮ ਕੀਤਾ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਜੋ ਅਭਿਆਸ ਕੀਤਾ ਉਸਦਾ ਮੈਨੂੰ ਫਾਇਦਾ ਮਿਲਿਆ।
ਇਹ ਖ਼ਬਰ ਪੜ੍ਹੋ- ਬ੍ਰਾਜ਼ੀਲ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਕਤਰ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਰਾਸ਼ਟਰਮੰਡਲ ਖੇਡਾਂ ਦੀ ਮਹਿਲਾ ਕ੍ਰਿਕਟ ਪ੍ਰਤੀਯੋਗਿਤਾ ਦਾ ਉਦਘਾਟਨੀ ਮੈਚ
NEXT STORY