ਇਸਲਾਮਾਬਾਦ— ਏਸ਼ੀਆ ਕੱਪ ਦੇ ਲਈ ਪਾਕਿਸਤਾਨ ਨੇ ਤੈਯਬ ਤਾਹਿਰ ਦੀ ਜਗ੍ਹਾ ਮੱਧਕ੍ਰਮ ਦੇ ਬੱਲੇਬਾਜ਼ ਸਾਊਦ ਸ਼ਕੀਲ ਨੂੰ ਟੀਮ 'ਚ ਜਗ੍ਹਾ ਦਿੱਤੀ ਹੈ। ਤਾਹਿਰ ਹੁਣ ਰਿਜ਼ਰਵ ਵਜੋਂ ਟੀਮ ਦਾ ਹਿੱਸਾ ਹੋਣਗੇ। ਸ਼ਕੀਲ ਦੇ ਨਾਮ ਸਿਰਫ਼ ਪੰਜ ਵਨਡੇ ਮੈਚ ਹਨ ਪਰ ਉਨ੍ਹਾਂ ਦਾ ਟੈਸਟ ਕਰੀਅਰ ਸ਼ਾਨਦਾਰ ਰਿਹਾ।
ਇਹ ਵੀ ਪੜ੍ਹੋ- ਮੈਚ ਦੇਖਣ ਪਾਕਿ ਜਾਣਗੇ ਰੋਜਰ ਬਿੰਨੀ ਤੇ ਰਾਜ਼ੀਵ ਸ਼ੁਕਲਾ, BCCI ਨੇ PCB ਦਾ ਸੱਦਾ ਕੀਤਾ ਸਵੀਕਾਰ
ਸ਼ਕੀਲ ਦੇ ਸੱਤ ਟੈਸਟਾਂ ਵਿੱਚੋਂ ਇਕ ਦੋਹੜੇ ਸੈਂਕੜੇ ਸਮੇਤ ਦੋ ਸੈਂਕੜੇ ਅਤੇ ਛੇ ਅਰਧ ਸੈਂਕੜੇ ਹਨ। ਉਸ ਨੇ ਲਿਸਟ ਏ ਮੈਚਾਂ 'ਚ 44.44 ਦੀ ਔਸਤ ਨਾਲ 2489 ਦੌੜਾਂ ਵੀ ਬਣਾਈਆਂ ਹਨ। ਸ਼ਕੀਲ ਅਫਗਾਨਿਸਤਾਨ ਦੇ ਖ਼ਿਲਾਫ਼ ਆਖਰੀ ਵਨਡੇ ਵਿੱਚ ਇਕਾਦਸ਼ ਦਾ ਹਿੱਸਾ ਸੀ, ਜਿੱਥੇ ਉਨ੍ਹਾਂ ਨੇ ਰਨ ਆਊਟ ਹੋਣ ਤੋਂ ਪਹਿਲਾਂ ਛੇ ਗੇਂਦਾਂ ਵਿੱਚ ਨੌਂ ਦੌੜਾਂ ਬਣਾਈਆਂ ਸਨ। ਹੁਣ ਉਹ ਐਤਵਾਰ ਨੂੰ ਪਾਕਿਸਤਾਨੀ ਟੀਮ ਨਾਲ ਮੁਲਤਾਨ ਪਹੁੰਚਣਗੇ।
ਇਹ ਵੀ ਪੜ੍ਹੋ- ਲਿਓਨਲ ਮੇਸੀ ਨੇ ਮੇਜਰ ਲੀਗ ਸੌਕਰ ਮੀਡੀਆ ਨਿਯਮਾਂ ਦਾ ਕੀਤਾ ਉਲੰਘਣ
ਅਫਗਾਨਿਸਤਾਨ ਖ਼ਿਲਾਫ਼ ਸ਼੍ਰੀਲੰਕਾ 'ਚ ਖੇਡ ਰਹੀ ਪਾਕਿਸਤਾਨੀ ਟੀਮ ਏਸ਼ੀਆ ਕੱਪ ਦੀਆਂ ਤਿਆਰੀਆਂ ਲਈ ਮੁਲਤਾਨ ਪਹੁੰਚੇਗੀ। ਹਾਲਾਂਕਿ ਬਾਬਰ ਆਜ਼ਮ, ਇਮਾਮ-ਉਲ-ਹੱਕ ਅਤੇ ਨਸੀਮ ਸ਼ਾਹ ਵਰਗੇ ਕੁਝ ਨਾਮ ਸੋਮਵਾਰ ਸ਼ਾਮ ਨੂੰ ਟੀਮ ਵਿੱਚ ਸ਼ਾਮਲ ਹੋਣਗੇ। ਏਸ਼ੀਆ ਕੱਪ ਦੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ 30 ਅਗਸਤ ਨੂੰ ਮੁਲਤਾਨ 'ਚ ਨੇਪਾਲ ਨਾਲ ਭਿੜੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਸ਼ੀਆ ਕੱਪ ਤੋਂ ਪਹਿਲਾਂ ਪਾਕਿਸਤਾਨ ਨੂੰ ਮਿਲੀ ਵੱਡੀ ਸਫ਼ਲਤਾ, ਵਨਡੇ ਰੈਂਕਿੰਗ 'ਚ ਸਿਖਰ 'ਤੇ ਪਹੁੰਚਿਆ
NEXT STORY