ਸਪੋਰਟਸ ਡੈਸਕ–ਸਾਊਦੀ ਅਰਬ ਨੇ ਐਲਾਨ ਕੀਤਾ ਹੈ ਕਿ ਉਹ 2034 ਫੀਫਾ ਵਿਸ਼ਵ ਕੱਪ ਲਈ ਇਕ ਅਜਿਹਾ ਸਟੇਡੀਅਮ ਬਣਾਵੇਗਾ ਜਿਹੜਾ ਧਰਤੀ ਤੋਂ 350 ਮੀਟਰ ਉੱਚਾ ਹੋਵੇਗਾ ਤੇ ਜਿਸ ਨੂੰ ‘ਸਕਾਈ ਸਟੇਡੀਅਮ’ ਦੇ ਨਾਲ ਜਾਣਿਆ ਜਾਵੇਗਾ, ਜਿਹੜਾ ਨਿਓਮ ਸਿਟੀ 'ਚ ਬਣਾਇਆ ਜਾਵੇਗਾ। ਇਸ ਨੂੰ ਬਣਾਉਣ ਲਈ 1 ਬਿਲੀਅਨ ਡਾਲਰ ਦਾ ਖਰਚ ਆਵੇਗਾ ਜਿਹੜਾ ਦੇਸ਼ ਦੇ ਆਉਣ ਵਾਲੇ ਲੀਨੀਅਰ ਸ਼ਹਿਰੀ ਵਿਕਾਸ ਪ੍ਰੋਜੈਕਟ, ਦਿ ਲਾਈਨ ਵਿਚ ਏਕੀਕ੍ਰਿਤ ਹੈ। ਇਸ ਅਤਿਆਧੁਨਿਕ ਸਟੇਡੀਅਮ ਵਿਚ 46,000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਸ ਸਟੇਡੀਅਮ ਨੂੰ ਸੂਰਜੀ ਰੌਸ਼ਨੀ ਤੇ ਹਾਈਡ੍ਰੋਜਨ ਊਰਜਾ ਨਾਲ ਚੱਲਣ ਵਾਲੀਆਂ 100 ਫੀਸਦੀ ਗ੍ਰੀਨ ਟੈਕਨਾਲੋਜੀ ਤੇ ਸ਼ਾਨਦਾਰ ਭਵਿੱਖਵਾਦੀ ਡਿਜ਼ਾਈਨ ਦੇ ਨਾਲ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲੇਗਾ।
ਇਸ ਸਟੇਡੀਅਮ ਦਾ ਨਿਰਮਾਣ 2027 ਵਿਚ ਸ਼ੁਰੂ ਹੋਵੇਗਾ ਤੇ ਵਿਸ਼ਵ ਕੱਪ ਤੋਂ ਦੋ ਸਾਲ ਪਹਿਲਾਂ 2032 ਤੱਕ ਪੂਰਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸਾਊਦੀ ਅਰਬ 2034 ਵਿਸ਼ਵ ਕੱਪ ਦਾ ਮੇਜ਼ਬਾਨ ਹੈ।
ਅਨਾਹਤ ਸਿੰਘ ਕੈਨੇਡਾ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ
NEXT STORY