ਮੋਹਾਲੀ- ਰਾਊਂਡਗਲਾਸ ਹਾਕੀ ਅਕੈਡਮੀ (ਆਰ. ਜੀ. ਐੱਚ ਏ.) ਨੇ ਹਾਕੀ ਪੰਜਾਬ ਦੇ ਸਹਿਯੋਗ ਨਾਲ ਜੂਨੀਅਰ ਉਮਰ ਵਰਗ ਲਈ ਪੰਜਾਬ ਹਾਕੀ (ਪੀ. ਐੱਚ.ਐੱਲ.) ਦੇ ਦੂਜੇ ਸੈਸ਼ਨ ਦਾ ਐਲਾਨ ਕੀਤਾ ਹੈ। ਇਸ ਵਾਰ ਕੁੱਲ ਇਨਾਮੀ ਰਾਸ਼ੀ 30 ਲੱਖ ਰੁਪਏ ਹੋਵੇਗੀ, ਜਿਹੜੀ ਦੇਸ਼ ਵਿਚ ਕਿਸੇ ਵੀ ਜੂਨੀਅਰ ਪੱਧਰ ਦੀ ਹਾਕੀ ਪ੍ਰਤੀਯੋਗਿਤਾ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਹੈ।
ਰਾਊਂਡਗਲਾਸ ਤੇ ਹਾਕੀ ਪੰਜਾਬ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਇਹ ਲੀਗ, ਜ਼ਮੀਨੀ ਪੱਧਰ ਤੋਂ ਖਿਡਾਰੀਆਂ ਨੂੰ ਵੱਡੇ ਮੈਚ ਦਾ ਤਜਰਬਾ ਪ੍ਰਦਾਨ ਕਰਨ ਤੇ ਉਨ੍ਹਾਂ ਦੇ ਪੇਸ਼ੇਵਰ ਤੇ ਵਿਅਕਤੀਗਤ ਵਿਕਾਸ ਵਿਚ ਸਾਰਥਕ ਯੋਗਦਾਨ ਦੇਣ ਦੇ ਟੀਚੇ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਦੇਸ਼ ਭਰ ਦੀਆਂ 8 ਅਕੈਡਮੀਆਂ ਦੀਆਂ ਟੀਮਾਂ ਇਸ ਲੀਗ ਵਿਚ ਹਿੱਸਾ ਲੈਣਗੀਆਂ, ਜਿਹੜੀ ਦੋ ਪੜਾਵਾਂ ਵਿਚ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਪਹਿਲੇ ਸੈਸ਼ਨ ਵਿਚ ਪੰਜਾਬ ਦੀਆਂ ਛੇ ਟੀਮਾਂ ਨੇ ਹੋਮ ਅਵੇ ਫਾਰਮੈਟ ਵਿਚ ਦੋ ਪੜਾਵਾਂ ਵਿਚ ਹਿੱਸਾ ਲਿਆ ਸੀ।
ਭਾਰਤੀ ਫੁੱਟਬਾਲ ਟੀਮ ਦੇ ਕੋਚ ਅਹੁਦੇ ਦੀ ਦੌੜ ਵਿੱਚ ਕਾਂਸਟੈਂਟਾਈਨ ਅਤੇ ਜਮੀਲ ਵੀ
NEXT STORY