ਸਪੋਰਟਸ ਡੈਸਕ— ਐੱਸ. ਸੀ. ਈਸਟ ਬੰਗਾਲ ਦੇ ਡਿਫ਼ੈਂਡਰ ਡੈਨੀ ਫ਼ਾਕਸ ਬੈਂਗਲੁਰੂ ਐੱਫ. ਸੀ. ਖ਼ਿਲਾਫ਼ ਹੋਣ ਵਾਲੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਮੁਕਾਬਲੇ ਦੇ ਲਈ ਉਪਲਬਧ ਹੋਣਗੇ ਕਿਉਂਕਿ ਸਰਬ ਭਾਰਤੀ ਫ਼ੁੱਟਬਾਲ ਮਹਾਸੰਘ (ਏ. ਆਈ. ਐੱਫ਼. ਐੱਫ਼) ਦੀ ਅਨੁਸ਼ਾਸਨੀ ਕਮੇਟੀ ਨੇ ਐੱਫ. ਸੀ. ਗੋਆ ਦੇ ਖ਼ਿਲਾਫ਼ 1-1 ਨਾਲ ਡਰਾਅ ਮੈਚ ’ਚ ਉਨ੍ਹਾਂ ਨੂੰ ਰੈੱਡ ਕਾਰਡ ਦਿਖਾਉਣ ਦੇ ਫ਼ੈਸਲੇ ਨੂੰ ਬਦਲ ਦਿੱਤਾ ਹੈ।
ਏ. ਆਈ. ਐੱਫ਼. ਐੱਫ. ਦੀ ਕਮੇਟੀ ਨੇ ਕਲੱਬ ਦੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਕੇ ਇਸ ਦੀ ਵੀਡੀਓ ਕਲਿਪਿੰਗ ਦੀ ਸਮੀਖਿਆ ਕੀਤੀ। ਕਮੇਟੀ ਇਸ ਗੱਲ ਤੋਂ ਸੰਤੁਸ਼ਟ ਦਿਸੀ ਕਿ ਫ਼ਾਕਸ ਨੇ ਜਾਣਬੁੱਝ ਕੇ ਗੰਭੀਰ ਗ਼ਲਤੀ ਜਾਂ ਹਿੰਸਕ ਵਿਵਹਾਰ ਨਹੀਂ ਕੀਤਾ ਸੀ।
ਖੇਡ ਪੰਚਾਟ ਚਾਰਟਰ ਮੁਤਾਬਕ ਮੈਦਾਨੀ ਰੈਫ਼ਰੀ ਦੇ ਫੈਸਲਿਆਂ ਦੀ ਆਮ ਤੌਰ ’ਤੇ ਉਦੋਂ ਤਕ ਸਮੀਖਿਆ ਨਹੀਂ ਕੀਤੀ ਜਾਂਦੀ ਜਦੋਂ ਤਕ ਪੁਖ਼ਤਾ ਸਬੂਤ ਨਹੀਂ ਹੋਵੇ ਕਿ ਇਸ ਫ਼ੈਸਲੇ ’ਚ ਕੋਈ ਦੁਰਭਾਵਨਾ, ਲਾਪਰਵਾਹੀ, ਮਨਮਾਨੀ ਕੀਤੀ ਗਈ ਹੋਵੇ।
ਕਮੇਟੀ ਨੇ ਖੇਡ ਭਾਵਨਾ ਦੇ ਤਹਿਤ ਫ਼ਾਕਸ ਨੂੰ ਰੈੱਡ ਕਾਰਡ ਦਿਖਾਉਣ ਦੇ ਫ਼ੈਸਲੇ ਨੂੰ ਬਦਲਣ ਦਾ ਫ਼ੈਸਲਾ ਕੀਤਾ। ਹੁਣ ਉਹ ਬੈਂਗਲੁਰੂ ਐੱਫ. ਸੀ. ਦੇ ਖ਼ਿਲਾਫ਼ 10ਵੇਂ ਦੌਰ ਦੇ ਮੁਕਾਬਲੇ ਲਈ ਚੋਣ ਲਈ ਉਪਲਬਧ ਹੋਣਗੇ।
ਬੁਮਰਾਹ ਤੇ ਸਿਰਾਜ ’ਤੇ ਨਸਲੀ ਟਿੱਪਣੀ, ਭਾਰਤ ਨੇ ਦਰਜ ਕਰਾਈ ਸ਼ਿਕਾਇਤ
NEXT STORY