ਸਪੋਰਟਸ ਡੈਸਕ : ਭਾਰਤ ਦੇ ਸਾਬਕਾ ਕ੍ਰਿਕਟਰ ਅਰੁਣ ਲਾਲ 2 ਮਈ 2022 ਨੂੰ ਇਕ ਨਿੱਜੀ ਸਮਾਰੋਹ 'ਚ ਲੰਬੇ ਸਮੇਂ ਦੀ ਦੋਸਤ ਬੁਲਬੁਲ ਸਾਹਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਲਾਲ ਫਿਲਹਾਲ ਬੰਗਾਲ ਰਣਜੀ ਟੀਮ ਦੇ ਕੋਚ ਹਨ ਅਤੇ 66 ਸਾਲ ਦੇ ਲਾਲ ਲੰਬੇ ਸਮੇਂ ਤੋਂ ਬੁਲਬੁਲ ਨਾਲ ਰਿਲੇਸ਼ਨਸ਼ਿਪ 'ਚ ਹਨ। ਉਥੇ ਹੀ ਬੁਲਬੁਲ ਸਾਹਾ ਦੀ ਉਮਰ 38 ਸਾਲ ਹੈ ਅਤੇ ਉਹ ਪੇਸ਼ੇ ਤੋਂ ਅਧਿਆਪਕ ਹੈ। ਖ਼ਬਰਾਂ ਮੁਤਾਬਕ ਲਾਲ ਨੇ ਕੁਝ ਸਮਾਂ ਪਹਿਲਾਂ 38 ਸਾਲਾ ਬੁਲਬੁਲ ਨਾਲ ਮੰਗਣੀ ਕੀਤੀ ਸੀ ਅਤੇ ਦੋਵੇਂ ਅਗਲੇ ਮਹੀਨੇ ਵਿਆਹ ਕਰਨਗੇ। ਦੋਵਾਂ ਦੇ ਤਲਾਕ ਲੈਣ ਲਈ ਆਪਸੀ ਸਹਿਮਤੀ ਤੋਂ ਬਾਅਦ ਲਾਲ ਆਪਣੀ ਪਹਿਲੀ ਪਤਨੀ ਰੀਨਾ ਤੋਂ ਵੱਖ ਹੋ ਗਏ ਪਰ ਬਿਮਾਰ ਹੋਣ ਕਾਰਨ ਲਾਲ ਕਾਫੀ ਸਮੇਂ ਤੋਂ ਉਸ ਦੇ ਕੋਲ ਰਹਿ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਬੀਮਾਰ ਰੀਨਾ ਦੀ ਦੇਖਭਾਲ ਕਰਨਗੇ।
ਪਹਿਲੀ ਪਤਨੀ ਦੀ ਸਹਿਮਤੀ ਨਾਲ ਲਿਆ ਦੂਜੇ ਵਿਆਹ ਦਾ ਫੈਸਲਾ
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਸਾਬਕਾ ਕ੍ਰਿਕਟਰ ਨੇ ਆਪਣੀ ਪਹਿਲੀ ਪਤਨੀ ਤੋਂ ਸਹਿਮਤੀ ਲਈ ਅਤੇ ਉਸ ਦੇ ਸਹਿਮਤ ਹੋਣ ਤੋਂ ਬਾਅਦ ਹੀ ਇਹ ਫੈਸਲਾ ਲਿਆ। ਉਨ੍ਹਾਂ ਦੇ ਵਿਆਹ ਸਮਾਰੋਹ 'ਚ ਉਨ੍ਹਾਂ ਦੇ ਅਧਿਕਾਰਤ ਸੱਦੇ ਦੀ ਇਕ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਕੋਲਕਾਤਾ ਦੇ ਪੀਅਰਲੈੱਸ ਇਨ ਵਿੱਚ ਵਿਆਹ ਦੇ ਬੰਧਨ 'ਚ ਬੱਝਣਗੇ।
ਬੰਗਾਲ ਰਣਜੀ ਟੀਮ ਦੇ ਕੋਚ ਹਨ ਅਰੁਣ ਲਾਲ
ਅਰੁਣ ਲਾਲ 2016 ਤੱਕ ਘਰੇਲੂ ਅਤੇ ਅੰਤਰਰਾਸ਼ਟਰੀ ਖੇਡਾਂ 'ਚ ਕੁਮੈਂਟਰੀ ਪੈਨਲਾਂ ਵਿੱਚ ਮਾਈਕ ਦੇ ਪਿੱਛੇ ਇਕ ਨਿਯਮਿਤ ਚਿਹਰਾ ਸੀ ਪਰ ਜਬਾੜੇ ਦੇ ਕੈਂਸਰ ਤੋਂ ਬਾਅਦ ਉਹ ਦੇਸ਼ ਦੇ ਸਭ ਤੋਂ ਸਫਲ ਕੋਚਾਂ 'ਚੋਂ ਇਕ ਵਜੋਂ ਉਭਰੇ ਹਨ। ਜਦੋਂ ਤੋਂ ਉਨ੍ਹਾਂ ਨੇ ਟੀਮ ਦੀ ਕੋਚਿੰਗ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉਦੋਂ ਤੋਂ ਬੰਗਾਲ ਰਣਜੀ ਟੀਮ ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਅਤੇ ਜ਼ਿਕਰਯੋਗ ਸੁਧਾਰ ਹੋਇਆ ਹੈ। 13 ਸਾਲਾਂ ਦੇ ਵਕਫ਼ੇ ਤੋਂ ਬਾਅਦ ਬੰਗਾਲ ਦੀ ਟੀਮ ਉਨ੍ਹਾਂ ਦੀ ਅਗਵਾਈ 'ਚ ਰਣਜੀ ਟਰਾਫੀ ਦੇ ਫਾਈਨਲ 'ਚ ਪਹੁੰਚੀ। ਇਸ ਸਾਲ ਵੀ ਉਨ੍ਹਾਂ ਨੇ ਗਰੁੱਪ ਸਟੇਜ ਵਿੱਚ 18 ਅੰਕ ਹਾਸਲ ਕਰਕੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ, ਜੋ ਕਿ ਮੁਕਾਬਲੇ ਵਿੱਚ ਸਭ ਤੋਂ ਵੱਧ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਧਵਨ ਦੇ ਆਈ. ਪੀ. ਐੱਲ. 'ਚ 6 ਹਜ਼ਾਰ ਦੌੜਾਂ ਪੂਰੀਆਂ, ਦੇਖੋ ਰਿਕਾਰਡ
NEXT STORY