ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਦਾ ਵੱਡੇ ਪੱਧਰ 'ਤੇ ਆਯੋਜਨ ਕਰਨ ਜਾ ਰਿਹਾ ਹੈ। ਸੀਜ਼ਨ ਦੀ ਸ਼ੁਰੂਆਤ 4 ਮਾਰਚ ਨੂੰ ਸ਼ੁਰੂ ਹੋਣ ਜਾ ਰਹੀ ਹੈ ਜਿਸ 'ਚ ਪਹਿਲਾ ਮੁਕਾਬਲਾ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੀਆਂ ਟੀਮਾਂ ਕ੍ਰਮਵਾਰ ਮੁੰਬਈ ਇੰਡੀਅਨਜ਼ ਵੂਮੈਨਜ਼ ਅਤੇ ਗੁਜਰਾਤ ਜਾਇੰਟਸ ਵੂਮੈਨਜ਼ ਦੇ ਦਰਮਿਆਨ ਹੋਵੇਗਾ। ਹਰਮਨਪ੍ਰੀਤ ਕੌਰ ਮੁੰਬਈ ਦੀ ਟੀਮ ਦੀ ਅਗਵਾਈ ਕਰਦੀ ਨਜ਼ਰ ਆ ਸਕਦੀ ਹੈ, ਜਦਕਿ ਗੁਜਰਾਤ ਵਲੋਂ ਐਸ਼ਲੇ ਗਾਰਡਨਰ 'ਤੇ ਨਜ਼ਰ ਰਹੇਗੀ।
ਦੇਖੋ ਸ਼ਡਿਊਲ -

ਇਹ ਵੀ ਪੜ੍ਹੋ : ਮੋਰਗਨ ਨੇ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਲਿਆ ਸੰਨਿਆਸ
ਭਾਰਤੀ ਖਿਡਾਰੀਆਂ 'ਤੇ ਪੈਸਿਆਂ ਦੀ ਹੋਈ ਜੰਮ ਕੇ ਬਰਸਾਤ
ਮਹਿਲਾ ਪ੍ਰੀਮੀਅਰ ਲੀਗ ਦੀ ਪਹਿਲੀ ਹੀ ਨਿਲਾਮੀ 'ਚ ਭਾਰਤੀ ਖਿਡਾਰਨਾਂ 'ਤੇ ਖੂਬ ਪੈਸਿਆਂ ਦੀ ਬਰਸਤਾ ਹੋਈ। ਨਿਲਾਮੀ ਲਈ ਕੁੱਲ 1525 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਜਿਸ ਵਿੱਚ 409 ਖਿਡਾਰੀਆਂ ਦੀ ਬੋਲੀ ਲਈ ਚੋਣ ਕੀਤੀ ਗਈ ਸੀ। ਸਭ ਤੋਂ ਵੱਧ ਬਰੈਕਟ 50 ਲੱਖ ਸੀ। ਨਿਲਾਮੀ ਵਿੱਚ ਭਾਰਤੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 3.40 ਕਰੋੜ ਰੁਪਏ ਵਿੱਚ ਆਪਣਈ ਟੀਮ 'ਚ ਰੱਖਿਆ। ਇਸੇ ਤਰ੍ਹਾਂ ਹਰਮਨਪ੍ਰੀਤ ਕੌਰ ਨੂੰ ਮੁੰਬਈ ਇੰਡੀਅਨਜ਼ ਨੇ 1.60 ਕਰੋੜ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਨਿਲਾਮੀ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ, ਗੁਜਰਾਤ ਜਾਇੰਟਸ, ਦਿੱਲੀ ਕੈਪੀਟਲਸ, ਯੂਪੀ ਵਾਰੀਅਰਜ਼ ਅਤੇ ਮੁੰਬਈ ਇੰਡੀਅਨਜ਼ ਨੇ ਹਿੱਸਾ ਲਿਆ।
ਸਭ ਤੋਂ ਮਹਿੰਗੀ : ਸਮ੍ਰਿਤੀ ਮੰਧਾਨਾ ਨੂੰ ਰਾਇਲ ਚੈਲੰਜਰਜ਼ ਬੰਗਲੌਰ ਨੇ 3.4 ਕਰੋੜ ਵਿੱਚ ਬਰਕਰਾਰ ਰੱਖਿਆ, ਜਦੋਂ ਕਿ ਐਸ਼ਲੇ ਗਾਰਡਨਰ (3.20 ਕਰੋੜ) ਸਭ ਤੋਂ ਮਹਿੰਗੀ ਵਿਦੇਸ਼ੀ ਖਿਡਾਰੀ ਸੀ।
ਐਸੋਸੀਏਟਸ ਖਿਡਾਰੀ : ਅਮਰੀਕਾ ਤੋਂ ਇਕਲੌਤੀ ਤਾਰਾ ਨੋਰਿਸ
ਸਿਖਰ ਦੇ 3 ਮਹਿੰਗੇ ਭਾਰਤੀ ਖਿਡਾਰੀ : ਸਮ੍ਰਿਤੀ ਮੰਧਾਨਾ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼
ਚੋਟੀ ਦੇ 3 ਮਹਿੰਗੇ ਵਿਦੇਸ਼ੀ ਖਿਡਾਰੀ : ਐਸ਼ਲੇ ਗਾਰਡਨਰ, ਨੈਟ ਸਾਇਵਰ-ਬਰੰਟ, ਬੈਥ ਮੂਨੀ





ਇਹ ਵੀ ਪੜ੍ਹੋ : ਜੇਮਿਮਾ ਤੇ ਰਿਚਾ ਦੀ ਆਈਸੀਸੀ ਟੀ-20 ਰੈਂਕਿੰਗ 'ਚ ਸੁਧਾਰ, ਦੋਵਾਂ ਨੇ ਪਾਕਿਸਤਾਨ ਖਿਲਾਫ ਖੇਡੀ ਧਮਾਕੇਦਾਰ ਪਾਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜੇਮਿਮਾ ਤੇ ਰਿਚਾ ਦੀ ਆਈਸੀਸੀ ਟੀ-20 ਰੈਂਕਿੰਗ 'ਚ ਸੁਧਾਰ, ਦੋਵਾਂ ਨੇ ਪਾਕਿਸਤਾਨ ਖਿਲਾਫ ਖੇਡੀ ਧਮਾਕੇਦਾਰ ਪਾਰੀ
NEXT STORY