ਦੁਬਈ : ਭਾਰਤ ਦੀ ਜੇਮਿਮਾ ਰੌਡਰਿਗਜ਼ ਅਤੇ ਰਿਚਾ ਘੋਸ਼ ਮੰਗਲਵਾਰ ਨੂੰ ਜਾਰੀ ਆਈਸੀਸੀ ਮਹਿਲਾ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਸੁਧਾਰ ਕਰਦੇ ਹੋਏ ਕ੍ਰਮਵਾਰ 11ਵੇਂ ਅਤੇ 36ਵੇਂ ਸਥਾਨ ’ਤੇ ਪਹੁੰਚ ਗਈਆਂ ਹਨ। ਜੇਮਿਮਾ ਅਤੇ ਰਿਚਾ ਦੀ ਜੋੜੀ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਖਿਲਾਫ ਜਿੱਤ 'ਚ ਸਹਾਇਕ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਆਪਣੀ ਰੈਂਕਿੰਗ 'ਚ ਸੁਧਾਰ ਕੀਤਾ ਹੈ।
ਜੇਮਿਮਾ ਅਜੇਤੂ 52 ਦੌੜਾਂ ਦੀ ਪਾਰੀ ਦੇ ਦਮ 'ਤੇ 13ਵੇਂ ਤੋਂ 11ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਰਿਚਾ ਆਪਣੀ ਅਜੇਤੂ 31 ਦੌੜਾਂ ਦੀ ਪਾਰੀ ਤੋਂ ਬਾਅਦ 42ਵੇਂ ਤੋਂ 36ਵੇਂ ਸਥਾਨ 'ਤੇ ਪਹੁੰਚ ਗਈ ਹੈ। ਉਂਗਲ ਦੀ ਸੱਟ ਕਾਰਨ ਮੈਚ ਤੋਂ ਬਾਹਰ ਹੋ ਗਈ ਉਪ ਕਪਤਾਨ ਸਮ੍ਰਿਤੀ ਮੰਧਾਨਾ ਤੀਜੇ ਸਥਾਨ ਦੇ ਨਾਲ ਰੈਂਕਿੰਗ 'ਚ ਚੋਟੀ ਦੀ ਭਾਰਤੀ ਬੱਲੇਬਾਜ਼ ਹੈ। ਸਮ੍ਰਿਤੀ ਦੀ ਸਲਾਮੀ ਜੋੜੀਦਾਰ ਸ਼ੈਫਾਲੀ ਵਰਮਾ ਰੈਂਕਿੰਗ 'ਚ 10ਵੇਂ ਸਥਾਨ 'ਤੇ ਬਰਕਰਾਰ ਹੈ।
ਇਹ ਵੀ ਪੜ੍ਹੋ : WPL: ਕੀ ਸਮ੍ਰਿਤੀ ਮੰਧਾਨਾ ਹੋਵੇਗੀ RCB ਦੀ ਕਪਤਾਨ? ਮਾਈਕ ਹੇਸਨ ਨੇ ਦਿੱਤਾ ਜਵਾਬ
ਪਾਕਿਸਤਾਨ ਲਈ ਇਸ ਮੈਚ 'ਚ ਅਜੇਤੂ 68 ਦੌੜਾਂ ਬਣਾਉਣ ਵਾਲੇ ਕਪਤਾਨ ਬਿਸਮਾਹ ਮਾਰੂਫ ਤਿੰਨ ਸਥਾਨ ਦੇ ਸੁਧਾਰ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ। ਗੇਂਦਬਾਜ਼ੀ ਰੈਂਕਿੰਗ 'ਚ ਇੰਗਲੈਂਡ ਦੀ ਸਪਿਨਰ ਸੋਫੀ ਏਕਲਸਟੋਨ ਅਤੇ ਦੱਖਣੀ ਅਫਰੀਕਾ ਦੀ ਨਾਨਕੁਲੁਲੇਕੋ ਮਲਾਬਾ ਨੇ ਚੋਟੀ ਦੇ ਦੋ ਸਥਾਨਾਂ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਵਰਤਮਾਨ ਸਮੇਂ 'ਚ ਚੱਲ ਰਹੇ ਵਿਸ਼ਵ ਕੱਪ ਵਿੱਚ ਛੇ ਵਿਕਟਾਂ ਲੈ ਕੇ ਏਕਲਸਟੋਨ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਸ ਦੇ 776 ਰੇਟਿੰਗ ਅੰਕ ਹਨ, ਜਦਕਿ ਮਲਾਬਾ ਨੇ 17 ਰੇਟਿੰਗ ਅੰਕ ਹਾਸਲ ਕਰਕੇ 770 ਰੇਟਿੰਗ ਅੰਕ ਹਾਸਲ ਕੀਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲਿਵਰਪੂਲ ਨੇ ਏਵਰਟਨ ਨੂੰ 2-0 ਨਾਲ ਹਰਾਇਆ, ਗਾਕਪੋ ਨੇ ਟੀਮ ਲਈ ਕੀਤਾ ਪਹਿਲਾ ਗੋਲ
NEXT STORY