ਪੰਚਕੂਲਾ, (ਭਾਸ਼ਾ) ਯੂ ਮੁੰਬਾ ਅਤੇ ਤੇਲਗੂ ਟਾਈਟਨਜ਼ ਨੇ ਮੰਗਲਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਦੇ ਮੈਚ ਵਿਚ 45-45 ਨਾਲ ਡਰਾਅ ਖੇਡ ਕੇ ਆਪਣੀ ਮੁਹਿੰਮ ਨੂੰ ਰੋਮਾਂਚਕ ਢੰਗ ਨਾਲ ਸਮਾਪਤ ਕੀਤਾ। ਤੇਲਗੂ ਟਾਈਟਨਜ਼ ਦੇ ਕਪਤਾਨ ਪਵਨ ਸਹਿਰਾਵਤ 14 ਰੇਡ ਅੰਕਾਂ ਨਾਲ ਮੈਚ ਵਿੱਚ ਸਭ ਤੋਂ ਵੱਧ ਸਕੋਰਰ ਬਣੇ। ਯੂ ਮੁੰਬਾ ਦੇ ਅਮੀਰ ਮੁਹੰਮਦ ਜ਼ਫਰਦਾਨੇਸ਼ ਨੇ ਮੈਚ ਵਿੱਚ 11 ਅੰਕ ਬਣਾਏ।
ਇਹ ਵੀ ਪੜ੍ਹੋ : ਮੈਨੂੰ ਮੁਆਫ਼ ਕਰ ਦਿਓ: ਜਦੋਂ ਪਾਕਿਸਤਾਨੀ ਕ੍ਰਿਕਟਰ ਅਬਦੁਲ ਰਜ਼ਾਕ ਨੇ ਐਸ਼ਵਰਿਆ ਤੋਂ ਮੰਗੀ ਮੁਆਫ਼ੀ
ਇਸ ਦੌਰਾਨ ਸਹਿਰਾਵਤ ਮੌਜੂਦਾ ਸੀਜ਼ਨ 'ਚ 200 ਰੇਡ ਪੁਆਇੰਟ ਬਣਾਉਣ ਵਾਲੇ ਤੀਜੇ ਖਿਡਾਰੀ ਬਣ ਗਏ ਹਨ। ਮੈਚ ਦੇ ਆਖਰੀ ਤਿੰਨ ਮਿੰਟਾਂ ਵਿੱਚ ਤੇਲਗੂ ਟਾਈਟਨਸ ਦੀ ਟੀਮ 44-35 ਨਾਲ ਪਛੜ ਰਹੀ ਸੀ ਪਰ ਸਹਿਰਾਵਤ ਨੇ ਚਾਰ ਅੰਕਾਂ ਦਾ ਸੁਪਰ ਰੇਡ ਬਣਾ ਕੇ ਟੀਮ ਲਈ ਵਾਪਸੀ ਕੀਤੀ। ਦੋਵੇਂ ਟੀਮਾਂ ਪਲੇਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਸ਼ਭ ਪੰਤ IPL ’ਚ ਵਾਪਸੀ ਲਈ ਤਿਆਰ
NEXT STORY