ਸਪੋਰਟਸ ਡੈਸਕ : ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀਰਵਾਰ ਨੂੰ ਵਰਲਡ ਕੱਪ 'ਚ ਸਪਿਨਰਾਂ ਦੇ ਖਿਲਾਫ ਭਾਰਤ ਦੀ ਰੱਖਿਆਤਮਕ ਨੀਤੀ ਦੀ ਆਲੋਚਨਾ ਕੀਤੀ। ਵਿਰਾਟ ਕੋਹਲੀ ਐਂਡ ਕੰਪਨੀ ਵਰਲਡ ਕੱਪ 'ਚ ਲਗਾਤਾਰ ਦੂਜੇ ਮੈਚ 'ਚ ਸਪਿਨ ਗੇਂਦਬਾਜ਼ਾਂ ਦੇ ਖਿਲਾਫ ਜੂਝਦੀ ਵਿਖਾਈ ਦਿੱਤੀ।
ਭਾਰਤੀ ਖਿਡਾਰੀਆਂ ਨੂੰ ਸਪਿਨ ਗੇਂਦਬਾਜ਼ੀ ਨੂੰ ਖੇਡਣ ਲਈ ਬਿਹਤਰੀਨ ਮੰਨਿਆ ਜਾਂਦਾ ਹੈ ਪਰ ਉਸ ਦੇ ਬੱਲੇਬਾਜ਼ ਅਫਗਾਨਿਸਤਾਨ ਦੇ ਖਿਲਾਫ ਆਖਰੀ ਮੈਚ 'ਚ ਰਾਸ਼ਿਦ ਖਾਨ ਤੇ ਮੁਜੀਬ ਉਰ ਰਹਿਮਾਨ ਦੇ ਖਿਲਾਫ ਸਖਤ ਮਿਹਨਤ ਕਰਦੇ ਵਿਖਾਈ ਦਿੱਤੇ। ਇਹੀ ਹਾਲ ਵੈਸਟਇੰਡੀਜ਼ ਦੇ ਸਪਿਨਰ ਫੈਬਿਅਨ ਏਲੇਨ ਦੇ ਖਿਲਾਫ ਰਿਹਾ।
ਸਹਵਾਗ ਨੇ ਟਵੀਟ ਕੀਤਾ, 'ਰਾਸ਼ਿਦ ਖਾਨ ਨੇ ਚਾਰ ਓਵਰ 'ਚ 25 ਦੌੜਾਂ ਦਿੱਤੀਆਂ ਤੇ ਫਿਰ ਅਗਲੇ ਛੇ ਓਵਰਾਂ 'ਚ ਉਸ ਨੇ ਸਿਰਫ 13 ਦੌੜਾਂ ਹੀ ਦਿੱਤੀਆਂ ਤੇ ਫੈਬਿਅਨ ਏਲੇਨ ਨੇ ਪੰਜ ਓਵਰਾਂ 'ਚ 34 ਦੌੜਾਂ ਲੁਟਾਈਆਂ ਸਨ ਪਰ ਅਗਲੇ ਪੰਜ 'ਚ ਉਸ ਨੇ ਸਿਰਫ 18 ਦੌੜਾਂ ਦਿੱਤੀਆਂ। ਸਪਿਨਰਾਂ ਦੇ ਖਿਲਾਫ ਇਨ੍ਹੇ ਰੱਖਿਆਤਮਕ ਤਰੀਕੇ ਨਾਲ ਅਸੀਂ ਨਹੀਂ ਖੇਡ ਸਕਦੇ।
CWC : ਅਜਿਹੇ 5 ਕਾਰਨ ਜਿਨ੍ਹਾਂ ਕਰਕੇ ਭਾਰਤ ਨੇ ਵੈਸਟਇੰਡੀਜ਼ 'ਤੇ ਹਾਸਲ ਕੀਤੀ ਸ਼ਾਨਦਾਰ ਜਿੱਤ
NEXT STORY