ਮਿਆਮੀ— ਸੇਰੇਨਾ ਵਿਲੀਅਮਸ ਮਿਆਮੀ ਓਪਨ ਦੇ ਪਹਿਲੇ ਦੌਰ ਵਿਚ ਹੀ ਜਾਪਾਨ ਦੀ ਨਾਓਮੀ ਓਸਾਕਾ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਕੇ ਬਾਹਰ ਹੋ ਗਈ।
ਪਿਛਲੇ ਹਫਤੇ ਇੰਡੀਅਨ ਵੇਲਸ ਵਿਚ ਖਿਤਾਬ ਜਿੱਤਣ ਵਾਲੀ ਓਸਾਕਾ ਨੇ ਸਵਾ ਘੰਟੇ ਤਕ ਚੱਲਿਆ ਮੁਕਾਬਲਾ 6-3, 6-2 ਨਾਲ ਜਿੱਤਿਆ। ਕਰੀਬ 13 ਮਹੀਨੇ ਤੋਂ ਬਾਅਦ ਕੋਰਟ 'ਤੇ ਪਰਤੀ ਸੇਰੇਨਾ ਦਾ ਇਹ ਚੌਥਾ ਮੈਚ ਤੇ ਦੂਜਾ ਟੂਰਨਾਮੈਂਟ ਸੀ। ਇਸ ਚੈਂਪੀਅਨਸ਼ਿਪ ਵਿਚ 21 ਸਾਲ ਵਿਚ ਪਹਿਲੀ ਵਾਰ ਉਹ ਪਹਿਲੇ ਦੌਰ ਵਿਚ ਹਾਰੀ ਹੈ। ਇੰਡੀਅਨ ਵੇਲਸ ਵਿਚ ਉਹ ਆਪਣੀ ਵੱਡੀ ਭੈਣ ਵੀਨਸ ਤੋਂ ਹਾਰ ਗਈ ਸੀ।
YFC ਰੁੜਕਾ ਕਲਾਂ ਵਿਖੇ ਕਬੱਡੀ ਤੇ ਰੈਸਲਿੰਗ ਦੇ ਟਰਾਇਲ 25 ਨੂੰ
NEXT STORY