ਜਲੰਧਰ— ਅਮਰੀਕਾ ਦੀ ਮਹਾਨ ਮਹਿਲਾ ਟੈਨਿਸ ਖਿਡਾਰਨਾਂ 'ਚੋਂ ਇਕ ਸਰੇਨੇ ਮਹਿਲਾ ਦਿਵਸ 'ਤੇ ਆਪਣੇ ਫੈਂਸ ਨੂੰ ਖਾਸ ਤੋਹਫਾ ਦੇਣ ਜਾ ਰਹੀ ਹੈ। ਇਸ ਦਾ ਐਲਾਨ ਸੇਰੇਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੀਤਾ ਹੈ। ਸੇਰੇਨਾ ਨੇ ਲਿਖਿਆ ਹੈ ਕਿ ਬੀਤਿਆ ਇਕ ਸਾਲ ਮੇਰੇ ਲਈ ਬਹੁਤ ਵਧੀਆ ਗੁਜਰਿਆ। ਮੈਂ ਆਪਣੇ ਪਤੀ ਅਲੇਕੀਸੀਆ ਦੇ ਨਾਲ ਕਈ ਖੂਬਸੂਰਤ ਪਲ ਬੀਤਾਏ। ਇਸ ਦੌਰਾਨ ਪਿਆਰੀ ਲੜਕੀ ਨੂੰ ਵੀ ਜਨਮ ਦਿੱਤਾ। ਹੁਣ ਜਦੋਂ ਮੇਰੀ ਲੜਕੀ ਵੱਡੀ ਹੋ ਰਹੀ ਹੈ ਤਾਂ ਇਸ ਦੇ ਦੌਰਾਨ ਮੇਰੀਆਂ ਜ਼ਿੰਮੇਦਾਰੀਆਂ ਵੀ ਵੱਧ ਗਈਆਂ ਹਨ। ਇਕ ਜ਼ਿੰਮੇਦਾਰੀ ਦੇਸ਼ ਦੇ ਲਈ ਖੇਡਣਾ ਵੀ ਹੈ। ਜਿਸ ਦੇ ਤਹਿਤ ਮੈਂ ਜਲਦੀ ਹੀ ਕੋਰਟ 'ਤੇ ਵਾਪਸੀ ਕਰਨ ਜਾ ਰਹੀ ਹੈ। ਇਸ ਦੇ ਲਈ ਦਿਨ ਵੀ ਬਹੁਤ ਸਪੈਸ਼ਲ ਹੈ- ਮਹਿਲਾ ਦਿਵਸ। ਇਸ ਦਿਨ ਮੈਂ ਆਪਣਾ ਪ੍ਰੋਫੈਸ਼ਨਲ ਕਮਬੈਕ ਕਰ ਲਵਾਂਗੀ। ਇਸ ਨੂੰ ਹੋਰ ਵੀ ਖਾਸ ਬਣਾਉਣ ਦੇ ਲਈ ਮੈਂ ਗੋਲਡ ਟੋਂਡ 'ਐੱਸ' ਪਿਨ ਬਣਾਇਆ ਹੈ। ਮੈਂ ਚਾਹੁੰਦੀ ਹਾਂ ਮੈਂ ਜਦੋਂ ਖੇਡਾ ਤਾਂ ਸਾਰੇ ਲੋਕ ਇਸ ਨੂੰ ਪਾਉਣ। ਇਸ ਦੇ ਨਾਲ ਇਕੱਠਾ ਪੈਸਾ ਚੈਰਿਟੀ 'ਚ ਜਾਵੇਗਾ। ਇਸ 'ਐੱਸ' ਦਾ ਮਤਲਬ ਸਟ੍ਰਾਰੌਂਗ ਤੇ ਸ਼ੋਅਰ ਹੈ।
ਜ਼ਿਕਰਯੋਗ ਹੈ ਕਿ ਸੇਰੇਨਾ ਵਿਲੀਅਮਸ ਟੈਨਿਸ ਜਗਤ ਦੀ ਮਹਾਨ ਖਿਡਾਰਨਾਂ 'ਚੋਂ ਇਕ ਹੈ। ਉਸ ਦੇ ਨਾਂ 'ਤੇ 4 ਓਲੰਪਿਕ ਗੋਲਡ ਤੋਂ ਇਲਾਵਾ 7 ਵਾਰ ਆਸਟਰੇਲੀਆ ਓਪਨ, 3 ਵਾਰ ਫ੍ਰੈਂਚ ਓਪਨ, 7 ਵਾਰ ਵਿਬੰਲਡਨ, 6 ਵਾਰ ਯੂ. ਐੱਸ. ਓਪਨ ਜਿੱਤਣ ਦਾ ਰਿਕਾਰਡ ਹੈ। ਸੇਰੇਨਾ ਕਰੀਅਰ 'ਚ ਹੁਣ ਤਕ 783-130 ਮਲਤਬ 85 ਪ੍ਰਤੀਸ਼ਤ ਜਿੱਤ ਦਾ ਰਿਕਾਰਡ ਬਣਾ ਚੁੱਕੀ ਹੈ।
ਅਜਲਾਨ ਸ਼ਾਹ ਕੱਪ : ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਹਰਾਇਆ
NEXT STORY