ਜਲੰਧਰ— ਰੀਅਲ ਮੈਡ੍ਰਿਡ ਦੇ ਸਟਾਰ ਸਰਜੀਓ ਰਾਮੋਸ ਨੇ ਵਿਕਟੋਰੀਆ ਪਲਜੇਨ ਕਲੱਬ ਦੇ ਸਟਾਰ ਫੁੱਟਬਾਲਰ ਮਿਲਾਨ ਹਵੇਲ ਦੀ ਕੂਹਣੀ ਮਾਰ ਕੇ ਨੱਕ ਤੋੜ ਦਿੱਤੀ। ਸਪੇਨ ਦੀ ਚੈਂਪੀਅਨਸ ਲੀਗ ਦੇ ਤਹਿਤ ਹੋਏ ਮੈਚ ਦੌਰਾਨ ਗੇਂਦ ਲਈ ਭਿੜਦੇ ਸਮੇਂ ਇਹ ਹਾਦਸਾ ਹੋਇਆ। ਕੂਹਣੀ ਲੱਗਦੇ ਹੀ 24 ਸਾਲਾ ਮਿਲਾਨ ਜ਼ਮੀਨ 'ਤੇ ਡਿੱਗ ਗਿਆ। ਉਸਦੀ ਨੱਕ ਵਿਚੋਂ ਖੂਬ ਵਗਣ ਲੱਗਾ। ਉਥੇ ਹੀ 32 ਸਾਲਾ ਦੇ ਸਰਜੀਓ ਘਟਨਾ ਨੂੰ ਲੈ ਕੇ ਦੰਗ ਰਹਿ ਗਿਆ। ਉਸ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿਚ ਦੱਸਿਆ ਕਿ ਉਸਦਾ ਕੋਈ ਕਸੂਰ ਨਹੀਂ ਹੈ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਰਜੀਓ ਵਿਰੁੱਧ ਫੁੱਟਬਾਲ ਪ੍ਰਸ਼ੰਸਕਾਂ ਦਾ ਗੁੱਸਾ ਚੜ੍ਹ ਗਿਆ। ਕਈਆਂ ਨੇ ਸਰਜੀਓ ਨੂੰ ਫੁੱਟਬਾਲਰ ਜਗਤ ਦਾ ਸਭ ਤੋਂ ਵੱਡਾ ਵਿਲੇਨ ਦੱਸ ਕੇ ਫੀਫਾ ਨੂੰ ਉਸ 'ਤੇ ਬੈਨ ਤਕ ਲਾਉਣ ਦੀ ਸਿਫਾਰਿਸ਼ ਕਰ ਦਿੱਤੀ।
ਪ੍ਰੋ ਕਬੱਡੀ ਲੀਗ : ਦਿੱਲੀ ਦੀ ਹਰਿਆਣਾ 'ਤੇ ਰੋਮਾਂਚਕ ਜਿੱਤ
NEXT STORY