ਮੈਡ੍ਰਿਡ– ਸੇਵਿਲਾ ਨੇ ਆਪਣੇ ਆਖਰੀ ਲੀਗ ਮੈਚ ਵਿਚ ਅਲਾਵੇਸ ਨੂੰ 1-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਸਭ ਤੋਂ ਵੱਧ ਅੰਕ ਹਾਸਲ ਕਰਨ ਦਾ ਆਪਣਾ ਪਿਛਲਾ ਰਿਕਾਰਡ ਤੋੜਿਆ। ਪਾਪੂ ਗੋਮੇਜ ਨੇ ਸੇਵਿਲਾ ਵਲੋਂ ਇੰਜਰੀ ਟਾਈਮ ਵਿਚ ਗੋਲ ਕੀਤਾ, ਜਿਸ ਨਾਲ ਉਸ ਨੇ 77 ਅੰਕਾਂ ਦੇ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ।
ਇਹ ਖ਼ਬਰ ਪੜ੍ਹੋ-ਮਿਕੇਲਸਨ ਨੇ PGA ਚੈਂਪੀਅਨਸ਼ਿਪ ਜਿੱਤੀ, ਸਭ ਤੋਂ ਵਡੇਰੀ ਉਮਰ ਦਾ ਮੇਜਰ ਚੈਂਪੀਅਨ ਬਣਿਆ

ਇਹ 2014-15 ਦੇ ਉਸਦੇ ਪਿਛਲੇ ਰਿਕਾਰਡ ਤੋਂ ਇਕ ਅੰਕ ਵੱਧ ਹੈ। ਸੇਵਿਲਾ ਨੇ ਕੁਝ ਹਫਤੇ ਪਹਿਲਾਂ ਹੀ ਚੈਂਪੀਅਨਸ ਲੀਗ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਉਹ ਕੁਝ ਸਮੇਂ ਲਈ ਖਿਤਾਬ ਦੀ ਦੌੜ ਵਿਚ ਵੀ ਸ਼ਾਮਲ ਹੋਇਆ ਸੀ। ਐਟਲੇਟਿਕੋ ਮੈਡ੍ਰਿਡ ਨੇ 86 ਅੰਕਾਂ ਨਾਲ ਖਿਤਾਬ ਜਿੱਤਿਆ। ਉਸ ਤੋਂ ਬਾਅਦ ਰੀਅਲ ਮੈਡ੍ਰਿਡ (84), ਬਾਰਸੀਲੋਨਾ (79) ਤੇ ਸੇਵਿਲਾ (77) ਦਾ ਨੰਬਰ ਆਉਂਦਾ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ IPL ਨਾਲ ਜੁੜੇ ਦਲ ਨੇ ਟੀਮ ਨਾਲ ਟ੍ਰੇਨਿੰਗ ਕੀਤੀ ਸ਼ੁਰੂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
AC ਮਿਲਾਨ ਤੇ ਯੁਵੈਂਟਸ ਨੇ ਚੈਂਪੀਅਨਸ ਲੀਗ ’ਚ ਜਗ੍ਹਾ ਬਣਾਈ
NEXT STORY