ਸਪੋਰਟਸ ਡੈਸਕ— ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਮੰਗਲਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਕ ਸਮੇਂ ’ਚ ਟੀਮ ਜਿੱਤਦੀ ਨਜ਼ਰ ਆ ਰਹੀ ਸੀ ਤੇ 30 ਗੇਂਦਾਂ ’ਤੇ ਸਿਰਫ਼ 31 ਦੌੜਾਂ ਦੀ ਜ਼ਰੂਰਤ ਸੀ ਪਰ ਮੁੰਬਈ ਦੇ ਗੇਂਦਬਾਜ਼ਾਂ ਨੇ ਕੇ. ਕੇ. ਆਰ. ’ਤੇ ਅਜਿਹਾ ਸ਼ਿਕੰਜਾ ਕਸਿਆ ਕਿ ਟੀਮ ਆਖ਼ਰ ’ਚ 10 ਦੌੜਾਂ ਨਾਲ ਹਾਰ ਗਈ। ਇਸ ਹਾਰ ਦੇ ਬਾਅਦ ਬਾਲੀਵੁੱਡ ਦੇ ਕਿੰਗ ਖ਼ਾਨ ਤੇ ਕੇ. ਕੇ. ਆਰ. ਦੇ ਮਾਲਕ ਸ਼ਾਹਰੁਖ਼ ਖ਼ਾਨ ਨੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ ਹੈ।
ਇਹ ਵੀ ਪੜ੍ਹੋ : ਹੱਥ ਦੀ ਸਰਜਰੀ ਤੋਂ ਬਾਅਦ ਆਰਚਰ ਨੂੰ ਹਲਕੀ ਟ੍ਰੇਨਿੰਗ ਕਰਨ ਦੀ ਮਨਜ਼ੂਰੀ ਮਿਲੀ
ਮੈਚ ਹਾਰਨ ਦੇ ਬਾਅਦ ਸ਼ਾਹਰੁਖ਼ ਨੇ ਟਵੀਟ ਕਰਦੇ ਹੋਏ ਲਿਖਿਆ, ਕੇ. ਕੇ. ਆਰ. ਦਾ ਨਿਰਾਸ਼ਾਜਨਕ ਪ੍ਰਦਰਸ਼ਨ। ਸਾਰੇ ਪ੍ਰਸ਼ੰਸਕਾਂ ਤੋਂ ਮੁਆਫ਼ੀ! ਸ਼ਾਹੁਰਖ਼ ਦੇ ਇਸ ਟਵੀਟ ’ਤੇ 96 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ। ਜਦਕਿ ਸੈਂਕੜੇ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ (43) ਤੇ ਸੂਰਯਕੁਮਾਰ ਯਾਦਵ (36 ਗੇਂਦਾਂ ’ਤੇ 7 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 56 ਦੌੜਾਂ) ਦੀ ਬਦੌਲਤ ਆਲ ਆਊਟ ਹੋ ਕੇ 152 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਜਿੱਤ ਤੋਂ ਬਾਅਦ ਪੁਆਇੰਟ ਟੇਬਲ ’ਚ ਇਸ ਨੰਬਰ ’ਤੇ ਪਹੁੰਚੀ ਮੁੰਬਈ, ਜਾਣੋ ਕਿਸ ਨੂੰ ਮਿਲੀ ਆਰੇਂਜ ਤੇ ਪਰਪਲ ਕੈਪ
ਇਸ ਦੇ ਜਵਾਬ ’ਚ ਇਓਨ ਮੋਰਗਨ ਦੀ ਅਗਵਾਈ ਵਾਲੀ ਕੇ. ਕੇ. ਆਰ. ਦੀ ਟੀਮ ਨੇ ਲਗਭਗ ਪੂਰੇ ਮੈਚ ਦੇ ਦੌਰਾਨ ਦਬਦਬਾ ਬਣਾਈ ਰਖਿਆ ਪਰ 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਖ਼ਰੀ ਓਵਰਾਂ ’ਚ ਟੀਮ ਨੇ ਗੋਡੇ ਟੇਕ ਦਿੱਤੇ। ਕੇ. ਕੇ. ਆਰ. ਨੂੰ ਆਖ਼ਰੀ 27 ਗੇਂਦ ’ਚ 30 ਦੌੜਾਂ ਦੀ ਲੋੜ ਸੀ ਪਰ ਕੇ. ਕੇ. ਆਰ ਦੇ ਰਸਲ ਤੇ ਦਿਨੇਸ਼ ਕਾਰਤਿਕ ਜਿਹੇ ਫ਼ਿਨੀਸ਼ਰ ਟੀਮ ਨੂੰ ਜਿੱਤ ਦਿਵਾਉਣ ’ਚ ਅਸਫਲ ਰਹੇ ਤੇ ਪੰਜ ਵਾਰ ਦੀ ਚੈਂਪੀਅਨ ਟੀਮ ਮੁੰਬਈ ਇੰਡੀਅਨਜ਼ ਜ਼ੋਰਦਾਰ ਵਾਪਸੀ ਕਰਦੇ ਹੋਏ ਸੈਸ਼ਨ ਦੀ ਪਹਿਲੀ ਜਿੱਤ ਦਰਜ ਕਰਨ ’ਚ ਸਫਲ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹੱਥ ਦੀ ਸਰਜਰੀ ਤੋਂ ਬਾਅਦ ਆਰਚਰ ਨੂੰ ਹਲਕੀ ਟ੍ਰੇਨਿੰਗ ਕਰਨ ਦੀ ਮਨਜ਼ੂਰੀ ਮਿਲੀ
NEXT STORY