ਕਰਾਚੀ- ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਆਸਟਰੇਲੀਆ ਵਿਰੁੱਧ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਟੀਮ ਦੀ ਹਾਰ ਤੋਂ ਬਾਅਦ ਕਿਹਾ ਕਿ ਚੋਟੀ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ 19ਵੇਂ ਓਵਰ ਵਿਚ ਬੇਹਤਰ ਗੇਂਦਬਾਜ਼ੀ ਕਰਨੀ ਚਾਹੀਦੀ ਸੀ। ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ ਨੇ ਵੀਰਵਾਰ ਨੂੰ ਖੇਡੇ ਗਏ ਮੈਚ ਵਿਚ ਕੈਚ ਛੁੱਟਣ ਤੋਂ ਬਾਅਦ ਓਵਰ ਦੀ ਆਖਰੀ ਤਿੰਨ ਗੇਂਦਾਂ 'ਤੇ ਲਗਾਤਾਰ ਤਿੰਨ ਛੱਕੇ ਲਗਾਤਾਰ ਪਾਕਿਸਤਾਨ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ।
ਇਹ ਖ਼ਬਰ ਪੜ੍ਹੋ- ਸੈਮੀਫਾਈਨਲ ਤੋਂ ਪਹਿਲਾਂ ਰਿਜ਼ਵਾਨ ਨੇ ICU ’ਚ ਬਿਤਾਈਆਂ ਸਨ 2 ਰਾਤਾਂ
ਸ਼ਾਹਿਦ ਨੇ ਕਿਹਾ ਕਿ ਮੈਂ ਸ਼ਾਹੀਨ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਾਂ। ਹਸਨ ਅਲੀ ਨੇ ਕੈਚ ਛੱਡ ਦਿੱਤਾ, ਇਸਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਲਗਾਤਾਰ ਤਿੰਨ ਛੱਕੇ ਦੇ ਦਿਓ। ਸ਼ਾਹੀਨ ਦੇ ਕੋਲ ਵਧੀਆ ਗਤੀ ਹੈ, ਉਸ ਨੂੰ ਸਮਝਦਾਰੀ ਨਾਲ ਇਸਦਾ ਇਸਤੇਮਾਲ ਕਰਨਾ ਚਾਹੀਦਾ ਸੀ। ਭਾਵੇਂ ਹੀ ਕੈਚ ਛੁੱਟ ਗਿਆ ਹੋਵੇ। ਉਸ ਨੂੰ ਆਪਣੇ ਦਿਮਾਗ ਦਾ ਇਸਤੇਮਾਲ ਕਰਨਾ ਚਾਹੀਦਾ ਸੀ। ਉਹ ਉਸ ਤਰ੍ਹਾਂ ਦਾ ਗੇਂਦਬਾਜ਼ ਨਹੀਂ ਹੈ, ਜਿਸਦੇ ਵਿਰੁੱਧ ਅਜਿਹੀਆਂ ਦੌੜਾਂ ਬਣਨ।
ਇਹ ਖ਼ਬਰ ਪੜ੍ਹੋ- ਬ੍ਰਾਜ਼ੀਲ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਕਤਰ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਨੰਦ ਕਰੇਗਾ ਵਿਸ਼ਵ ਸ਼ਰਤੰਜ ਚੈਂਪੀਅਨਸ਼ਿਪ ’ਚ ਕੁਮੈਂਟਰੀ
NEXT STORY