ਸਪੋਰਟਸ ਡੈਸਕ— ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ) ਨੇ ਕਿਹਾ ਹੈ ਕਿ ਹਰਫਨਮੌਲਾ ਖਿਡਾਰੀ ਸ਼ਾਕਿਬ ਅਲ ਹਸਨ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਤੇ ਉਹ ਜਲਦ ਹੀ ਠੀਕ ਹੋ ਜਾਣਗੇ। ਸ਼ਾਕਿਬ ਨੂੰ ਬੁੱਧਵਾਰ ਨੂੰ ਆਇਰਲੈਂਡ ਦੇ ਖਿਲਾਫ ਟਰਾਈ ਸੀਰੀਜ਼ ਦੇ ਮੈਚ ਦੇ ਦੌਰਾਨ ਬੱਲੇਬਾਜ਼ੀ ਕਰਦੇ ਸਮੇਂ ਮਾਂਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ। ਇਸ ਤੋਂ ਬਾਅਦ 50 ਦੌੜਾਂ ਦੇ ਨਿਜੀ ਸਕੋਰ 'ਤੇ ਰਿਟਾਇਰਡ ਹਰਟ ਹੋ ਕੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ।
ਬੀ. ਸੀ. ਬੀ ਦੇ ਮੁੱਖ ਸਿਲੈਕਟਰਸ ਮਿਹਾਜੁਲ ਅਬੇਦੀਨ ਨੇ ਕ੍ਰਿਕਬਜ਼ ਤੋਂ ਕਿਹਾ, ਸ਼ਾਕਿਬ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ। ਅਸੀਂ ਉਨ੍ਹਾਂ ਨੂੰ ਲੈ ਕੇ ਕੋਈ ਖ਼ਤਰਾ ਨਹੀਂ ਚੁੱਕਣਾ ਚਾਹੁੰਦੇ ਹਾਂ, ਇਸ ਲਈ ਅਸੀਂ ਉਨ੍ਹਾਂ ਨੂੰ ਵਾਪਸ ਸੱਦ ਲਿਆ ਸੀ। ਸਾਨੂੰ ਵਿਸ਼ਵਾਸ ਹੈ ਕਿ ਉਹ ਛੇਤੀ ਹੀ ਠੀਕ ਹੋ ਜਾਣਗੇ।
ਬੰਗਲਾਦੇਸ਼ ਨੇ ਇਸ ਮੈਚ 'ਚ ਆਇਰਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਦਾਖਲ ਕਰ ਲਿਆ, ਜਿੱਥੇ ਹੁਣ ਉਸ ਦਾ ਸਾਹਮਣਾ ਵੈਸਟਇੰਡੀਜ਼ ਨਾਲ ਹੋਵੇਗਾ। ਸ਼ਾਕਿਬ ਨੂੰ ਇਸ ਤੋਂ ਪਹਿਲਾਂ ਊਂਗਲੀਆਂ 'ਚ ਸੱਟ ਦੇ ਚੱਲਦੇ ਨਿਊਜ਼ੀਲੈਂਡ ਦੇ ਖਿਲਾਫ ਵਨ-ਡੇ ਸੀਰੀਜ਼ ਤੇ ਫਿਰ ਟੈਸਟ ਸੀਰੀਜ਼ ਤੋਂ ਵੀ ਹੱਟਣਾ ਪਿਆ ਸੀ।
ਸਾਂਚੇਜ ਨੇ ਨਡਾਲ ਅਤੇ ਹਾਲੇਪ ਨੂੰ ਦੱਸਿਆ ਫ੍ਰੈਂਚ ਓਪਨ ਦੇ ਮਜ਼ਬੂਤ ਦਾਅਵੇਦਾਰ
NEXT STORY