ਬੈਂਗਲੁਰੂ— ਵਿਸ਼ਵ ਦੀ ਸਾਬਕਾ ਨੰਬਰ ਇਕ ਟੈਨਿਸ ਮਹਿਲਾ ਖਿਡਾਰਨ ਅਰਾਂਤਸਾ ਸਾਂਜੇਜ ਵਿਕਾਰੀਓ ਨੇ ਪੁਰਸ਼ ਵਰਗ 'ਚ ਰਾਫੇਲ ਨਡਾਲ ਅਤੇ ਮਹਿਲਾ ਵਰਗ 'ਚ ਸਿਮੋਨਾ ਹਾਲੇਪ ਨੂੰ ਇਸ ਸਾਲ ਦੇ ਫ੍ਰੈਂਚ ਓਪਨ ਖਿਤਾਬ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਦੱਸਿਆ। ਅਰਾਂਤਸਾ ਸਾਂਚੇਜ ਨੇ ਪੱਤਰਕਾਰਾਂ ਨੂੰ ਕਿਹਾ, ''ਰਾਫੇਲ ਇਸ ਸਾਲ ਪੁਰਸ਼ ਸਿੰਗਲ 'ਚ ਖਿਤਾਬ ਦੇ ਲਈ ਮੇਰਾ ਪਸੰਦੀਦਾ ਖਿਡਾਰੀ ਹੈ। ਕਿੰਨੀ ਵਾਰ ਉਸ ਨੇ ਇਹ ਟੂਰਨਾਮੈਂਟ ਜਿੱਤਿਆ ਹੈ? ਇਸ ਤੋਂ ਪਹਿਲਾਂ ਦਸ ਵਾਰ ਅਤੇ ਉਹ ਅਜੇ ਵੀ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਹੈ। ਹਾਲਾਂਕਿ ਕਿਸੇ ਨੂੰ ਵੀ ਨੋਵਾਕ ਜੋਕੋਵਿਚ ਅਤੇ ਰੋਜਰ ਫੈਡਰਰ ਤੋਂ ਸਾਵਧਾਨ ਰਹਿਣਾ ਹੋਵੇਗਾ। ਅਰਾਂਤਸਾ ਸਾਂਚੇਜ ਨੇ ਸਿਮੋਨਾ ਹਾਲੇਪ ਨੂੰ ਫ੍ਰੈਂਚ ਓਪਨ ਮਹਿਲਾ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਦੱਸਿਆ।
ਭਾਰਤੀ ਮਹਿਲਾ ਟੀਮ ਦੀ ਸਟਾਰ ਕ੍ਰਿਕਟਰ 'ਪੁਲਸ ਵਾਲੇ' ਦੀ ਬਣੀ ਲਾੜੀ
NEXT STORY