ਢਾਕਾ- ਆਈ. ਪੀ. ਐੱਲ.-2021 ਦੇ ਰੱਦ ਹੋਣ ਤੋਂ ਬਾਅਦ ਘਰ ਵਾਪਸ ਪਰਤਣ ਵਾਲੇ ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਅਤੇ ਤੇਜ਼ ਗੇਂਦਬਾਜ਼ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਛੋਟ ਨਹੀਂ ਮਿਲੇਗੀ। ਬੰਗਲਾਦੇਸ਼ ਦੇ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਜ਼ (ਡੀ. ਜੀ. ਐੱਚ. ਐੱਸ.) ਦੇ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਖਿਡਾਰੀਆਂ ਨੂੰ ਸਰਕਾਰ ਵੱਲੋਂ ਮਨਜ਼ੂਰ ਕੁਆਰੰਟਾਈਨ ਸੈਂਟਰ ’ਚ 14 ਦਿਨ ਦੀ ਕੁਆਰੰਟਾਈਨ ਮਿਆਦ ਪੂਰੀ ਕਰਨੀ ਹੋਵੇਗੀ। ਇਸ ਬਿਆਨ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਸ਼ਾਕਿਬ ਅਤੇ ਮੁਸਤਾਫਿਜੁਰ ਕੋਲ ਸ਼੍ਰੀਲੰਕਾ ਖਿਲਾਫ ਅਗਲੇ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਤਿਆਰੀ ਦਾ ਮੌਕਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਵੱਲੋਂ ਦੋਵਾਂ ਖਿਡਾਰੀਆਂ ਨੂੰ ਕੁਆਰੰਟਾਈਨ ਪ੍ਰੋਟੋਕਾਲ ਤੋਂ ਛੋਟ ਦਿੱਤੇ ਜਾਣ ਨੂੰ ਲੈ ਕੇ ਡੀ. ਜੀ. ਐੱਚ. ਐੱਸ. ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਸ਼ਾਕਿਬ ਤੇ ਮੁਸਤਾਫਿਜੁਰ ਦੇ ਸ਼੍ਰੀਲੰਕਾ ਵਿਰੁੱਧ 23 ਮਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਲਈ ਤਿੰਨ ਦਿਨ ਦੇ ਕੁਆਰੰਟੀਨ ਤੋਂ ਬਾਅਦ 19 ਮਈ ਨੂੰ ਵਾਪਸ ਤੇ ਟੀਮ 'ਚ ਸ਼ਾਮਲ ਹੋਣ ਦੀ ਉਮੀਦ ਸੀ। ਇਸ ਵਿਚਾਲੇ ਹੁਣ ਆਈ. ਪੀ. ਐੱਲ. 2021 ਦੇ ਰੱਦ ਹੋਣ ਤੋਂ ਬਾਅਦ ਸ਼ਾਕਿਬ ਤੇ ਮੁਸਤਾਫਿਜੁਰ ਵਿਸ਼ੇਸ਼ ਪ੍ਰਬੰਧ ਦੇ ਜਰੀਏ ਅਗਲੇ 48 ਘੰਟਿਆਂ 'ਚ ਢਾਕਾ ਪਹੁੰਚ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਇਰਫ਼ਾਨ ਪਠਾਨ, ਕਰਨਗੇ ਇਹ ਕੰਮ
NEXT STORY