ਢਾਕਾ- ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਲਾਗੂ ਕੁਆਰੰਟੀਨ ਨਿਯਮਾਂ ਤੇ ਉਸਦੇ ਪਰਿਵਾਰ ਦੇ ਲਿਹਾਜ ਨਾਲ ਅੱਗੇ ਚੱਲ ਕੇ ਕ੍ਰਿਕਟ ਦੇ ਤਿੰਨਾਂ ਸਵਰੂਪਾਂ (ਵਨ ਡੇ, ਟੈਸਟ, ਟੀ-20) ਵਿਚ ਖੇਡਣਾ ਜਾਰੀ ਰੱਖਣਾ ਉਸਦੇ ਲਈ ਲਗਭਗ ਅਸੰਭਵ ਹੈ। ਵਿਅਕਤੀਗਤ ਕਾਰਨਾਂ ਕਰਕੇ ਨਿਊਜ਼ੀਲੈਂਡ ਦੇ ਵਿਰੁੱਧ 2 ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਹਰ ਹੋਣ ਵਾਲੇ ਸ਼ਾਕਿਬ ਅਲ ਹਸਨ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਟੈਸਟ ਭਵਿੱਖ ਨੂੰ ਲੈ ਕੇ ਠੋਸ ਵਿਚਾਰ ਕਰ ਰਹੇ ਹਨ।
ਇਹ ਖ਼ਬਰ ਪੜ੍ਹੋ-ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ
ਸ਼ਾਕਿਬ ਨੇ ਵੀਰਵਾਰ ਨੂੰ ਬੰਗਲਾਦੇਸ਼ ਦੇ ਇਕ ਨਿੱਜੀ ਟੀ. ਵੀ. ਚੈਨਲ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਮੈਨੂੰ ਪਤਾ ਹੈ ਤਿ ਮੇਰੇ ਲਈ ਕਿਹੜਾ ਸਵਰੂਪ ਮਹੱਤਵਪੂਰਨ ਹੈ ਤੇ ਮੈਨੂੰ ਪਤਾ ਹੈ ਕਿ ਕਿਸ ਸਵਰੂਪ ਨੂੰ ਦਰਜਾ ਮਿਲਣਾ ਚਾਹੀਦਾ। ਹੁਣ ਉਹ ਸਮਾਂ ਆ ਗਿਆ ਹੈ, ਜਦੋ ਮੈਂ ਟੈਸਟ ਕ੍ਰਿਕਟ ਦੇ ਬਾਰੇ ਵਿਚ ਸੋਚ ਰਿਹਾ ਹਾਂ ਕਿ ਕੀ ਮੈਂ ਫਿਰ ਤੋਂ ਟੈਸਟ ਖੇਡਾਂਗਾ ਜਾਂ ਫਿਰ ਕਦੇ ਖੇਡਾਂਗਾ ਵੀ ਅਤੇ ਖੇਡਾਂਗਾ ਤਾਂ ਕਿਵੇਂ ਖੇਡਾਂਗਾ।
ਇਹ ਖ਼ਬਰ ਪੜ੍ਹੋ- ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ
ਸਟਾਰ ਆਲਰਾਊਂਡਰ ਨੇ ਕਿਹਾ ਕਿ ਜਦੋਂ ਤੁਸੀਂ 40 ਤੋਂ 42 ਦਿਨਾਂ ਵਿਚ 2 ਟੈਸਟ ਖੇਡਦੇ ਹੋ ਤਾਂ ਇਹ ਫਲਦਾਇਕ ਨਹੀਂ ਹੋ ਸਕਦਾ ਹੈ, ਇਸ ਲਈ ਨਿਸ਼ਚਤ ਰੂਪ ਨਾਲ ਇਹ ਚੋਣਵੇਂ ਮੈਚ ਖੇਡਣ ਨੂੰ ਉਤਸ਼ਾਹਿਤ ਕਰਦਾ ਹਾਂ। ਮੈਂ ਇਹ ਨਹੀਂ ਕਹਿ ਰਿਹਾਂ ਹਾਂ ਕਿ ਮੈਂ ਟੈਸਟ ਤੋਂ ਸੰਨਿਆਸ ਲੈ ਲਵਾਂਗਾ ਪਰ ਅਜਿਹਾ ਹੋ ਸਕਦਾ ਹੈ ਕਿ ਮੈਂ 2022 ਵਿਸ਼ਵ ਕੱਪ ਤੋਂ ਬਾਅਟ ਟੀ-20 ਨਹੀਂ ਖੇਡਾਂਗਾ ਤੇ ਉਸ ਸਮੇਂ ਮੈਂ ਵਨ ਡੇ ਤੇ ਟੈਸਟ ਖੇਡ ਸਕਦਾ ਹਾਂ ਪਰ ਇਹ ਅਸਲੀਅਤ ਹੈ ਕਿ ਤਿੰਨ ਸਵਰੂਪਾਂ ਨੂੰ ਇਕੱਠੇ ਜਾਰੀ ਰੱਖਣਾ ਲੱਗਭਗ ਅਸਭਵ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਬਿਦ ਅਲੀ ਦੀ ਹੋਈ ਐਂਜੀਓਪਲਾਸਟੀ, 2 ਮਹੀਨੇ ਆਰਾਮ ਕਰਨ ਦੀ ਦਿੱਤੀ ਸਲਾਹ
NEXT STORY